ਖੋਜਾਂ ਤੋਂ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਮਾਸਾਹਾਰੀ ਭੋਜਨ ਦੇ ਸ਼ੌਕੀਨਾਂ ਦੀ ਉਮਰ ਸ਼ਾਕਾਹਾਰੀਆਂ ਤੋਂ ਘੱਟ ਹੁੰਦੀ ਹੈ ਕਿਉਂਕਿ ਸ਼ਾਕਾਹਾਰੀ ਲੋਕ ਵਧੇਰੇ ਸਿਹਤਮੰਦ ਹੁੰਦੇ ਹਨ। ਇਹ ਤੰਦਰੁਸਤੀ ਫਲ-ਸਬਜ਼ੀਆਂ ਤੋਂ ਹੀ ਮਿਲ ਸਕਦੀ ਹੈ, ਨਾ ਕਿ ਕਿਸੇ ਵੀ ਕਿਸਮ ਦੇ ਮਾਸਾਹਾਰ ਤੋਂ। ਹੁਣੇ ਜਿਹੇ ਕੀਤੇ ਗਏ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਮਾਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਸ਼ਾਕਾਹਾਰੀ ਲੋਕਾਂ ਦੇ ਮੁਕਾਬਲੇ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਸ਼ਾਕਾਹਾਰੀ ਲੋਕਾਂ ਨੂੰ ਦਿਲ ਸੰਬੰਧੀ ਸਮੱਸਿਆ ਦਾ ਸਾਹਮਣਾ ਵੀ ਮਾਸਾਹਾਰੀਆਂ ਦੀ ਤੁਲਨਾ 'ਚ ਘੱਟ ਹੀ ਕਰਨਾ ਪੈਂਦਾ ਹੈ। ਦੇਖਣ 'ਚ ਆਇਆ ਹੈ ਕਿ ਮਾਸਾਹਾਰੀ ਲੋਕਾਂ 'ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ। ਜਾਣਦੇ ਹਾਂ ਹੋਰ ਕਿਹੜੇ ਕਾਰਨਾਂ ਕਰਕੇ ਸ਼ਾਕਾਹਾਰੀ ਹਨ ਮਾਸਾਹਾਰੀਆਂ ਤੋਂ ਸਰਵੋਤਮ।
ਮੌਤ ਦਾ ਘੱਟ ਖਤਰਾ
ਸ਼ਾਕਾਹਾਰੀ ਲੋਕਾਂ ਦੇ ਸਰੀਰ 'ਚ ਸੈਚੁਰੇਟਿਡ ਫੈਟ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦਾ ਕੋਲੈਸਟ੍ਰਾਲ ਕੰਟਰੋਲ 'ਚ ਰਹਿੰਦਾ ਹੈ। ਇਸ ਕਾਰਨ ਉਨ੍ਹਾਂ 'ਚ ਬਲਾਕੇਜ਼ ਦੀ ਸਮੱਸਿਆ ਨਾਂਹ ਦੇ ਬਰਾਬਰ ਹੁੰਦੀ ਹੈ। ਇਸੇ ਲਈ ਉਨ੍ਹਾਂ 'ਚ ਅਚਾਨਕ ਮੌਤ ਦਾ ਖਤਰਾ ਘੱਟ ਹੁੰਦਾ ਹੈ।
ਕੈਂਸਰ ਦਾ ਘੱਟ ਖਤਰਾ
ਮਾਸਾਹਾਰ 'ਚ ਮ੍ਰਿਤ ਜੀਵਾਂ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸੇਵਨ ਨਾਲ ਸਰੀਰ 'ਚ ਕਾਫੀ ਤਬਦੀਲੀ ਹੁੰਦੀ ਹੈ। ਕਈ ਵਾਰ ਇਹ ਤਬਦੀਲੀ ਕੈਂਸਰ ਵਰਗੀ ਘਾਤਕ ਬੀਮਾਰੀ ਦਾ ਕਾਰਨ ਬਣਦੀ ਹੈ। ਕੁਝ ਖੋਜਾਂ ਤੋਂ ਇਹ ਪਤਾ ਲੱਗੈ ਕਿ ਸ਼ਾਕਾਹਾਰੀ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ।
ਲੋਅ ਬਲੱਡ ਪ੍ਰੈਸ਼ਰ
ਮਾਸਾਹਾਰੀ ਲੋਕਾਂ ਨੂੰ ਅਕਸਰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ। ਔਸਤਨ ਸ਼ਾਕਾਹਾਰੀ ਲੋਕਾਂ 'ਚ ਇਹ ਸਮੱਸਿਆ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਡਾਇਬਟੀਜ਼ ਦਾ ਘੱਟ ਖਤਰਾ
ਬਿਨਾਂ ਸ਼ੱਕ ਮਾਸਾਹਾਰੀ ਲੋਕਾਂ ਨੂੰ ਇਹ ਜਾਣ ਕੇ ਬੁਰਾ ਲੱਗ ਸਕਦਾ ਹੈ ਕਿ ਜੇਕਰ ਉਹ ਮੀਟ ਡਾਈਟ 'ਚ ਸੁਧਾਰ ਨਹੀਂ ਲਿਆਉਣਗੇ ਤਾਂ ਉਨ੍ਹਾਂ ਨੂੰ ਡਾਇਬਟੀਜ਼ ਦਾ ਖਤਰਾ ਹੈ। ਮਾਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਲੈਵਲ ਵਧਦਾ ਹੈ ਅਤੇ ਭਾਰ ਵੀ ਵਧਦਾ ਹੈ, ਜਿਸ ਨਾਲ ਡਾਇਬਟੀਜ਼ ਦੀ ਸੰਭਾਵਨਾ ਵਧੇਰੇ ਹੁੰਦੀ ਹੈ।
ਹੱਥ ਦੱਸ ਸਕਦੇ ਹਨ ਕਿ ਤੁਹਾਨੂੰ ਕਿਹੜੀ ਬੀਮਾਰੀ ਹੈ
NEXT STORY