ਮੁੰਬਈ- ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਅਭਿਨੈ ਨਾਲ ਸਜੀ ਫਿਲਮ 'ਬਾਂਬੇ ਵੈੱਲਵੇਟ' ਅੱਜ ਯਾਨੀ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਅਨੁਰਾਗ ਕਸ਼ਯਪ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ 'ਚ ਰਣਬੀਰ ਨੇ ਜਾਨੀ ਬਲਰਾਜ ਅਤੇ ਅਨੁਸ਼ਕਾ ਨੇ ਰੋਜੀ ਦਾ ਕਿਰਦਾਰ ਅਦਾ ਕੀਤਾ ਹੈ। ਫਿਲਮ ਦੀ ਕਹਾਣੀ ਭਾਰਤ-ਪਾਕਿਸਤਾਨ ਦੀ ਵੰਡ ਦੇ ਸਾਲ ਬਾਅਦ ਯਾਨੀ 1949 ਤੋਂ ਸ਼ੁਰੂ ਹੁੰਦੀ ਹੈ। ਬਟਵਾਰੇ ਦਾ ਦਰਦ ਝੇਲਦੇ ਹੋਏ ਜਾਨੀ ਬਲਰਾਜ ਬਚਪਨ ਤੋਂ ਹੀ ਆਪਣੀ ਮਾਂ ਨਾਲ ਬਾਂਬੇ ਆ ਜਾਂਦਾ ਹੈ। ਉਸ ਦਾ ਸੁਪਨਾ ਸਿਰਫ ਵੱਡਾ ਆਦਮੀ ਬਣਨ ਦਾ ਹੀ ਹੁੰਦਾ ਹੈ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਹੈ ਤਾਂ ਉਸ ਦਾ ਸੁਪਨਾ ਵੀ ਵੱਡਾ ਹੁੰਦਾ ਜਾਂਦਾ ਹੈ। ਇਸ ਦੌਰਾਨ ਉਸ ਦੀ ਮੁਲਾਕਾਤ ਮੀਡੀਆ ਮੁਗਲ ਕੈਜ਼ਾਦ ਖੰਬਾਟਾ ਯਾਨੀ ਕਰਨ ਜੌਹਰ ਨਾਲ ਹੁੰਦੀ ਹੈ ਜੋ ਰਣਬੀਰ ਨੂੰ 'ਬਾਂਬੇ ਵੈੱਲਵੇਟ' ਦਾ ਮੈਨੇਜਰ ਬਣਾ ਦਿੰਦਾ ਹੈ।
ਇਸੇ ਦੌਰਾਨ ਇਕ ਕਲੱਬ 'ਚ ਉਹ ਇਥੇ ਗਾਇਕਾ ਰੋਜੀ ਯਾਨੀ ਅਨੁਸ਼ਕਾ ਨੂੰ ਦਿਲ ਦੇ ਬੈਠਦਾ ਹੈ। ਫਿਰ ਬਾਂਬੇ ਨੂੰ ਮਹਾਨਗਰ ਬਣਾਉਣ ਦੀ ਕਵਾਇਦ ਸ਼ੁਰੂ ਹੁੰਦੀ ਹੈ। ਜਿੱਥੇ ਨੇਤਾ ਅਤੇ ਬਿਜ਼ਨੈੱਸਮੈਨ ਬਾਂਬੇ 'ਚ ਆਪਣਾ ਹੱਕ ਚਾਹੁੰਦੇ ਹਨ। ਜਾਨੀ ਦੀ ਚਾਹਤ ਵੀ ਆਪਣਾ ਹਿੱਸਾ ਪਾਉਣ ਲਈ ਸ਼ਕਤੀਸ਼ਾਲੀ ਹੋਣ ਲੱਗ ਜਾਂਦੀ ਹੈ। ਇਥੋਂ ਹੀ ਫਿਲਮ ਦੀ ਕਹਾਣੀ 'ਚ ਟਵਿੱਸਟ ਆਉਂਦਾ ਹੈ ਜੋ ਧੋਖਾ, ਸਿਆਸਤੀ ਦਾਅ, ਕੁੱਟਮਾਰ ਨਾਲ ਭਰਿਆ ਹੋਇਆ ਹੈ। ਰਣਬੀਰ ਕਪੂਰ ਨੇ ਆਪਣੇ ਕਿਰਦਾਰ ਨੂੰ ਬਖੂਬੀ ਨਿਭਾਇਆ ਹੈ। ਅਨੁਸ਼ਕਾ ਨੇ ਰੋਜੀ ਦੇ ਕਿਰਦਾਰ 'ਚ ਜਾਨ ਪਾ ਦਿੱਤੀ ਹੈ। ਦੋਹਾਂ ਦੀ ਕੈਮਿਸਟਰੀ ਕਾਫੀ ਵਧੀਆ ਹੈ। ਫਿਲਮ ਦੇ ਨਾਲ-ਨਾਲ ਫਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।
ਤਾਂ ਕੀ 'ਬਜਰੰਗੀ ਭਾਈਜਾਨ' ਦੀ ਪ੍ਰਮੋਸ਼ਨ ਤੋਂ ਅਲੱਗ ਰਹਿਣਗੇ ਸਲਮਾਨ?
NEXT STORY