ਮੁੰਬਈ- ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪੀਕੂ' ਲਈ ਦਰਸ਼ਕਾਂ ਤੋਂ ਵਾਹਵਾਈ ਬਟੋਰ ਰਹੀ ਦੀਪਿਕਾ ਪਾਦੁਕੋਣ ਟੀਵੀ ਰਿਐਲਿਟੀ ਸ਼ੋਅ ਡੀ. ਆਈ. ਡੀ ਸੁਪਰਮੌਮਸ ਦੇ ਸੈੱਟ 'ਤੇ ਪਹੁੰਚੀ। ਇਸ ਦੌਰਾਨ ਉਸ ਨੇ ਪ੍ਰਿੰਟਿਡ ਸਾੜੀ ਪਹਿਨੀ ਹੋਈ ਸੀ। ਦੀਪਿਕਾ ਪਾਦੁਕੋਣ ਦੀ ਇਸ ਮਨਮੋਹਕ ਲੁੱਕ ਨੂੰ ਦੇਖ ਇਸ ਸ਼ੋਅ ਦੇ ਹੋਸਟ ਕਰਨ ਵਾਹੀ ਵੀ ਉਸ ਨਾਲ ਫਲਰਟ ਕਰਨ ਤੋਂ ਰੋਕ ਨਾ ਸਕੇ। ਦੀਪਿਕਾ ਇਸ ਸਾੜੀ 'ਚ ਬਹੁਤ ਹੀ ਸਟਾਈਲਿਸ਼ ਲੱਗ ਰਹੀ ਸੀ। ਤੁਹਾਨੂੰ ਦੱਸ ਦਈਏ ਫਿਲਮ 'ਪੀਕੂ' 'ਚ ਦੀਪਿਕਾ ਨੇ ਅਮਿਤਾਭ ਬੱਚਨ ਦੀ ਬੇਟੀ ਦਾ ਕਿਰਦਾਰ ਅਦਾ ਕੀਤਾ ਹੈ। ਦੀਪਿਕਾ ਪਾਦੁਕੋਣ ਨਾਲ ਸ਼ੂਟ ਕੀਤੇ ਗਏ ਇਸ ਟੀਵੀ ਸ਼ੋਅ ਦੇ ਐਪੀਸੋਡ ਨੂੰ ਜਲਦੀ ਹੀ ਜ਼ੀ ਟੀਵੀ 'ਤੇ ਆਨਏਅਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਦੀਪਿਕਾ ਪਾਦੁਕੋਣ ਦੇ ਅਭਿਨੈ ਨਾਲ ਸਜੀ ਫਿਲਮ 'ਪੀਕੂ' ਨੇ ਸ਼ੁਰੂਆਤੀ 5 ਦਿਨਾਂ 'ਚ 33.72 ਕਰੋੜ ਰੁਪਏ ਦੀ ਕਲੈਕਸ਼ਨ ਕਰ ਲਈ ਹੈ।
OMG! ਰਿਐਲਿਟੀ ਸ਼ੋਅ ਦੌਰਾਨ ਐਸ਼ਵਰਿਆ ਦੇ ਪਤੀ ਨੇ ਖੁਦ ਨੂੰ ਜੜੇ ਥੱਪੜ!(ਦੇਖੋ ਤਸਵੀਰਾਂ)
NEXT STORY