ਮੁੰਬਈ- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਫਿਲਮ 'ਪੀਕੂ' ਇਨ੍ਹੀਂ ਦਿਨੀਂ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ। ਇਸ ਦੀ ਸ਼ਾਨਦਾਰ ਕਮਾਈ ਨੂੰ ਦੇਖਦੇ ਹੋਏ ਇਕ ਪਾਰਟੀ ਆਯੋਜਿਤ ਕੀਤੀ ਗਈ, ਜਿਸ 'ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਇਕ ਖਾਸ ਗੱਲ ਦੇਖਣ ਨੂੰ ਮਿਲੀ। ਰਣਵੀਰ ਸਿੰਘ ਦੀਪਿਕਾ ਨੂੰ ਨਹੀਂ ਸਗੋਂ ਕਿਸੇ ਹੋਰ ਨੂੰ ਸ਼ਰੇਆਮ ਗਲੇ ਲਗਾਉਂਦੇ ਦਿਖੇ। ਜੀ ਹਾਂ, ਰਣਵੀਰ ਸਿੰਘ ਡਾਇਰੈਕਟਰ ਜ਼ੋਆ ਅਖਤਰ ਨੂੰ ਗਲੇ ਮਿਲਦੇ ਦਿਖੇ ਅਤੇ ਆਪਣਾ ਪਿਆਰ ਜ਼ਾਹਰ ਕੀਤਾ। ਇਹ ਨਜ਼ਾਰਾ ਅਸਲ 'ਚ ਬਹੁਤ ਹੀ ਅਜੀਬ ਸੀ, ਜਿਸ ਨੂੰ ਦੇਖ ਅਜਿਹਾ ਲੱਗ ਰਿਹਾ ਸੀ ਕਿ ਬਾਲੀਵੁੱਡ ਦਾ ਕੋਈ ਲਵ ਬਰਡ ਇਕ ਦੂਜੇ ਨਾਲ ਮਿਲ ਰਿਹਾ ਹੋਵੇ। ਇਸ ਪਾਰਟੀ 'ਚ ਸੁਪਰਸਟਾਰ ਸ਼ਾਹਰੁਖ ਖਾਨ, ਰਣਵੀਰ ਸਿੰਘ, ਕ੍ਰਿਕਟਰ ਯੁਵਰਾਜ ਸਿੰਘ, ਜ਼ਹੀਰ ਖਾਨ, ਸ਼ਾਹਰੁਖ ਖਾਨ, ਕੰਗਨਾ ਰਣਾਵਤ, ਜ਼ੋਆ ਅਖਤਰ, ਆਲੀਆ ਭੱਟ, ਇਰਫਾਨ ਖਾਨ, ਹੁਮਾ ਕੁਰੈਸ਼ੀ, ਦੀਆ ਮਿਰਜ਼ਾ, ਅਰਜੁਨ ਰਾਮਪਾਲ ਵਰਗੇ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ ਸਨ।
ਐਸ਼ਵਰਿਆ ਨੇ ਪਹਿਨੀ ਅਜਿਹੀ ਡਰੈੱਸ ਕਿ ਦੇਖਣ ਵਾਲੇ ਹੀ ਰਹਿ ਗਏ ਦੰਗ (ਦੇਖੋ ਤਸਵੀਰਾਂ)
NEXT STORY