ਮੁੰਬਈ- ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਦੀ ਕਮਬੈਕ ਫਿਲਮ 'ਜਜ਼ਬਾ' ਦਾ ਪੋਸਟਰ ਹਾਲ ਹੀ 'ਚ ਜਾਰੀ ਕੀਤਾ ਗਿਆ ਹੈ। ਇਸ ਪੋਸਟਰ ਨੂੰ ਕਾਨਸ ਫਿਲਮ ਫੈਸਟੀਵਲ 'ਚ ਲਾਂਚ ਕੀਤਾ ਗਿਆ। ਇਸ ਦੌਰਾਨ ਐਸ਼ਵਰਿਆ ਰਾਏ ਆਪਣੀ ਡਰੈੱਸ ਰਾਹੀਂ ਕਹਿਰ ਮਚਾਉਂਦੀ ਹੋਈ ਨਜ਼ਰ ਆਈ। ਐਸ਼ਵਰਿਆ ਨੇ ਮੈਰੂਨ ਰੰਗ ਦਾ ਗਾਊਨ ਪਹਿਨਿਆ ਹੋਇਆ ਸੀ। ਇਸ ਗਾਊਨ 'ਚ ਉਹ ਕਾਫੀ ਹੌਟ ਅਤੇ ਸੈਕਸੀ ਲੱਗ ਰਹੀ ਸੀ। ਉਸ ਨੂੰ ਇਸ ਲੁੱਕ 'ਚ ਦੇਖ ਕੇ ਸਾਰੇ ਹੀ ਹੈਰਾਨ ਰਹਿ ਗਏ ਸਨ। ਐਸ਼ਵਰਿਆ ਨੇ ਇਸ ਦੌਰਾਨ ਫਿਲਮ 'ਜਜ਼ਬਾ' ਦੇ ਡਾਇਰੈਕਟਰ ਨਾਲ ਕਈ ਪੋਜ਼ ਦਿੱਤੇ।
ਪੋਸਟਰ ਜਾਰੀ ਹੋਣ ਤੋਂ ਬਾਅਦ ਕੁਝ ਹੀ ਮਿੰਟਾਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦੀ ਤਰੀਫ 'ਚ ਕਾਫੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਲੋਕਾਂ ਨੇ ਇਸ ਪੋਸਟਰ 'ਤੇ 'ਜ਼ਬਰਦਸਤ', 'ਪ੍ਰਭਾਵਸ਼ਾਲੀ', 'ਇੰਤਜ਼ਾਰ ਨਹੀਂ ਕਰਤੇ' ਵਰਗੀਆਂ ਟਿੱਪਣੀਆਂ ਕੀਤੀਆਂ ਹਨ। ਇਸ ਨਾਲ ਉਤਸ਼ਾਹਤ ਗੁੱਪਤਾ ਨੇ ਟਵੀਟ ਕੀਤਾ, ''ਧੰਨਵਾਦ। ਜਜ਼ਬਾ 2 ਨੰਬਰ 'ਤੇ ਟ੍ਰੈਂਡ ਕਰ ਰਹੀ ਹੈ।'' ਸਾਬਕਾ ਵਿਸ਼ਵ ਸੁੰਦਰੀ 5 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸ ਨੂੰ ਰਿਤਿਕ ਰੌਸ਼ਨ ਨਾਲ ਫਿਲਮ 'ਗੁਜ਼ਾਰਿਸ਼' 'ਚ ਦੇਖਿਆ ਗਿਆ ਸੀ। ਇਹ ਫਿਲਮ 9 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਟੀਵੀ ਸਿਤਾਰਿਆਂ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਵੀ ਹੋਸ਼ (ਦੇਖੋ ਤਸਵੀਰਾਂ)
NEXT STORY