ਮੁੰਬਈ- ਫਿਲਮਕਾਰ ਰਿਤੇਸ਼ ਸਿਧਵਾਨੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਤੋਂ ਕੁਝ ਮੈਸੇਜ ਭੇਜੇ ਗਏ ਹਨ। ਦਿਲ ਧੜਕਨੇ ਦੋ ਦੇ ਨਿਰਮਾਤਾ ਨੇ ਟਵਿਟਰ 'ਤੇ ਆਪਣੇ ਫੈਨਜ਼ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਲਿਖਿਆ, 'ਮੈਨੂੰ ਪਤਾ ਲੱਗਾ ਹੈ ਕਿ ਮੇਰੇ ਫੇਸਬੁੱਕ ਅਕਾਊਂਟ ਤੋਂ ਕੁਝ ਸੁਨੇਹੇ ਭੇਜੇ ਗਏ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੋ, ਉਹ ਹੈਕ ਹੋ ਗਿਆ ਹੈ।' ਦੱਸਣਯੋਗ ਹੈ ਕਿ ਐਕਸੈੱਲ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਮੁਖੀ ਰਿਤੇਸ਼ ਦੇ ਫੇਸਬੁੱਕ 'ਤੇ 131571 ਫਾਲੋਅਰਜ਼ ਹਨ।
72 ਸਾਲਾ ਅਮਿਤਾਭ ਜਿਮ 'ਚ ਵਹਾ ਰਹੇ ਨੇ ਪਸੀਨਾ
NEXT STORY