ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਜਿਹੜੇ ਆਪਣੇ ਕਿਰਦਾਰਾਂ 'ਤੇ ਖੂਬ ਮਿਹਨਤ ਕਰਨ ਲਈ ਮੰਨੇ ਜਾਂਦੇ ਹਨ। ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਲਈ ਜਿਮ 'ਚ ਪਸੀਨਾ ਵਹਾ ਰਹੇ ਹਨ। 72 ਸਾਲਾ ਅਮਿਤਾਭ ਨੇ ਫਿਲਮ 'ਚ ਆਪਣੇ ਕਿਰਦਾਰ ਸਬੰਧੀ ਬਿਨਾਂ ਕੁਝ ਦੱਸੇ ਆਪਣੇ ਬਲਾਗ 'ਤੇ ਲਿਖਿਆ ਕਿ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ ਲਈ ਸ਼ੇਪ 'ਚ ਆਉਣ ਦੀ ਲੋੜ ਹੈ।
ਵਰਕਆਊਟ ਸ਼ਾਨਦਾਰ ਚੱਲ ਰਿਹਾ ਹੈ। ਯਕੀਨੀ ਤੌਰ 'ਤੇ ਤਿੰਨ ਮਹੀਨਿਆਂ 'ਚ ਫਰਕ ਦਿਖਣ ਲੱਗੇਗਾ। ਇਹ ਸਿਰਫ ਇਕ ਸੰਕੇਤ ਵਜੋਂ ਦੱਸ ਰਿਹਾ। ਸਰੀਰ ਨੂੰ ਆਕਾਰ ਵਿਚ ਆਉਂਦਿਆਂ ਇਕ ਲੰਮਾ ਸਮਾਂ ਲੱਗੇਗਾ। ਲੋਕ ਮੇਰੇ ਜਿਮ ਦੇ ਦਸਤੂਰ ਸਬੰਧੀ ਜਾਣਨ ਲਈ ਉਤਸ਼ਾਹਿਤ ਹੋਣਗੇ ਤੇ ਯਕੀਨੀ ਤੌਰ 'ਤੇ ਇਸ ਸਬੰਧੀ ਅੱਜ ਜਾਂ ਆਉਣ ਵਾਲੇ ਸਮੇਂ 'ਚ ਲਿਖਿਆ ਵੀ ਜਾਵੇਗਾ।
ਇਹ ਤਸਵੀਰਾਂ ਦੇਖ ਤੁਹਾਡੀਆਂ ਵੀ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ
NEXT STORY