ਮੁੰਬਈ- ਅਦਾਕਾਰਾ ਸ਼ਰਧਾ ਕਪੂਰ ਆਪਣੀ ਅਗਲੀ ਫਿਲਮ 'ਏ.ਬੀ.ਸੀ.ਡੀ 2' ਦੀ ਸ਼ੂਟਿੰਗ 'ਚਪੂਰੀ ਤਰ੍ਹਾਂ ਨਾਲ ਖੋਹ ਗਈ ਸੀ ਅਤੇ ਹੁਣ ਹੌਲੀ-ਹੌਲੀ ਉਸ ਦਾ ਨਸ਼ਾ ਉਤਰ ਰਿਹਾ ਹੈ। ਸ਼ਰਧਾ ਨੇ ਰੈਮੋ ਡਿਸੂਜਾ ਨਿਰਦੇਸ਼ਿਤ ਫਿਲਮ ਲਈ ਕਈ ਪ੍ਰਕਾਰ ਦੇ ਡਾਂਸ ਸਿੱਖੇ। ਉਸ ਦਾ ਕਹਿਣਾ ਹੈ ਕਿ ਪੂਰੀ ਸ਼ੂਟਿੰਗ ਦਾ ਤਜ਼ਰਬਾ ਨਸ਼ੇ ਵਰਗਾ ਹੋ ਗਿਆ ਸੀ। ਉਸ ਨੇ ਕਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਨਾਲ ਹੀ ਕਾਫੀ ਮਜ਼ੇਦਾਰ ਤਜ਼ਰਬਾ ਰਿਹਾ। ਉਸ ਨੇ ਕਿਹਾ ਕਿ ਹਰ ਦਿਨ ਮਸਤੀ ਨਾਲ ਭਰਿਆ ਰਿਹਾ, ਨਵੇਂ ਸਟਾਈਲ ਸਿੱਖਣ ਨੂੰ ਮਿਲੇ, ਫਿਟਨੈੱਸ 'ਚ ਸੁਧਾਰ ਹੋਇਆ ਅਤੇ ਕਾਫੀ ਰਿਹਰਸਲ ਕੀਤੀ ਗਈ। ਉਸ ਨੇ ਕਿਹਾ ਕਿ ਇਕ ਨਸ਼ਾ ਜਿਹਾ ਹੋ ਗਿਆ ਸੀ ਜੋ ਹੌਲੀ-ਹੌਲੀ ਉਤਰ ਰਿਹਾ ਹੈ। ਉਸ ਤੋਂ ਉਭਰਨ 'ਚ ਕੁਝ ਸਮਾਂ ਲੱਗੇਗਾ। ਇਹ ਫਿਲਮ 19 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ 'ਚ ਅਦਾਕਾਰ ਵਰੁਣ ਧਵਨ, ਪ੍ਰਭੂਦੇਵਾ, ਲਾਰੇਲ ਗੌਟੀਲੇਬ, ਰਾਘਵ ਜੁਯਲ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ।
'ਤਨੁ ਵੇਡਸ ਮਨੁ ਰਿਟਰਨਸ' ਦੀ ਸਪੈਸ਼ਲ ਸਕ੍ਰੀਨਿੰਗ 'ਚ ਪਹੁੰਚੇ ਇਹ ਬਾਲੀਵੁੱਡ ਸਿਤਾਰੇ (ਦੇਖੋ ਤਸਵੀਰਾਂ)
NEXT STORY