ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣਾਵਤ ਦੀ ਆਉਣ ਵਾਲੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਦੀ ਸਪੈਸ਼ਲ ਸਕ੍ਰੀਨਿੰਗ ਬੀਤੇ ਦਿਨ ਮੁੰਬਈ ਦੇ ਇਕ ਥੀਏਟਰ 'ਚ ਰੱਖੀ ਗਈ। ਸਕ੍ਰੀਨਿੰਗ 'ਤੇ ਬੀ-ਟਾਊਨ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਥੇ ਕਾਫੀ ਸਮੇਂ ਬਾਅਦ ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਫੋਟੋਗ੍ਰਾਫਰਸ ਵਲੋਂ ਕੈਪਚਰ ਕੀਤੀ ਗਈ। ਈਵੈਂਟ 'ਚ ਫਿਲਮ ਦੇ ਲੀਡਿੰਗ ਸਿਤਾਰੇ ਕੰਗਨਾ ਰਣਾਵਤ ਅਤੇ ਆਰ. ਮਾਧਵਨ ਵੀ ਮੌਜੂਦ ਸਨ। ਇਸ ਮੌਕੇ 'ਤੇ ਮਾਧਵਨ ਆਪਣੀ ਪਤਨੀ ਸਰਿਤਾ ਨਾਲ ਸਪੌਟ ਕੀਤੇ ਗਏ। ਇਸ ਸਕ੍ਰੀਨਿੰਗ 'ਤੇ ਇਰਫਾਨ ਖਾਨ, ਫਿਲਮਮੇਕਰ ਵਿਧੁ ਵਿਨੋਦ ਚੋਪੜਾ, ਡਾਇਰੈਕਟਰ ਆਰ. ਬਾਲਕੀ, ਪ੍ਰੋਡਿਊਸਰ ਕ੍ਰਿਸ਼ਿਕਾ ਲੁੱਲਾ ਸਮੇਤ ਕਈ ਸਿਤਾਰੇ ਦਿਖਾਈ ਦਿੱਤੇ। ਤੁਹਾਨੂੰ ਦੱਸ ਦਈਏ ਇਹ ਫਿਲਮ ਸਾਲ 2011 'ਚ ਰਿਲੀਜ਼ ਫਿਲਮ 'ਤਨੁ ਵੇਡਸ ਮਨੁ' ਦਾ ਸੀਕੁਅਲ ਹੈ। ਇਰੋਜ ਇੰਟਰਨੈਸ਼ਨਲ ਦੇ ਬੈਨਰ ਹੇਠਾਂ ਬਣੀ ਇਸ ਫਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਨੇ ਕੀਤਾ ਹੈ। ਇਹ ਫਿਲਮ 22 ਮਈ ਨੂੰ ਰਿਲੀਜ਼ ਹੋਵੇਗੀ।
'ਮਿਸ ਟਨਕਪੁਰ ਹਾਜ਼ਿਰ ਹੋ' ਦੀ ਪਹਿਲੀ ਲੁੱਕ ਹੋਈ ਜਾਰੀ
NEXT STORY