ਮੁੰਬਈ- ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਤੇ ਸੁਜ਼ੈਨ ਰੋਸ਼ਨ ਦਾ ਭਾਵੇਂ ਹੀ ਤਲਾਕ ਹੋ ਗਿਆ ਹੈ ਪਰ ਪਿਤਾ ਡਾਇਰੈਕਟਰ ਰਾਕੇਸ਼ ਰੋਸ਼ਨ ਇਹ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਦੋਵੇਂ ਤਲਾਕ ਤੋਂ ਬਾਅਦ ਵੀ ਇਕੱਠੇ ਹਨ। ਇਹ ਗੱਲ ਉਨ੍ਹਾਂ ਇਕ ਇੰਟਰਵਿਊ ਦੌਰਾਨ ਆਖੀ। ਉਨ੍ਹਾਂ ਕਿਹਾ ਕਿ ਲੜਾਈ-ਝਗੜੇ ਕਿਹੜੇ ਘਰ 'ਚ ਨਹੀਂ ਹੁੰਦੇ। ਮੀਡੀਆ ਨੇ ਇਸ ਮਾਮਲੇ ਨੂੰ ਹੋਰ ਵਧਾ ਦਿੱਤਾ ਹੈ। ਹਰ ਕੋਈ ਆਪਣੇ ਵਲੋਂ ਡੁੱਗੂ ਦੀ ਜ਼ਿੰਦਗੀ 'ਚ ਦਖਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਦੋਵਾਂ ਵਿਚਾਲੇ ਅਣਬਣ ਨਹੀਂ ਹੋਈ ਪਰ ਇਸ ਦਾ ਇਹ ਮਤਲਬ ਨਹੀਂ ਕਿ ਦੋਵੇਂ ਪੂਰੀ ਤਰ੍ਹਾਂ ਨਾਲ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਰਾਕੇਸ਼ ਨੇ ਦੱਸਿਆ ਕਿ ਜ਼ਿੰਦਗੀ 'ਚ ਉਤਾਰ-ਚੜ੍ਹਾਅ ਆਉਂਦੇ ਹਨ। ਡੁੱਗੂ ਤੇ ਸੁਜ਼ੈਨ ਅਜੇ ਵੀ ਇਕ-ਦੂਜੇ ਨਾਲ ਹਨ। ਉਨ੍ਹਾਂ ਦੇ ਅਲੱਗ ਹੋਣ ਦੀ ਖਬਰ ਸਿਰਫ ਅਫਵਾਹ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਲੋਕਾਂ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸਬੰਧੀ ਗੱਲ ਕਰਨੀ ਛੱਡ ਦੇਣੀ ਚਾਹੀਦੀ ਹੈ।
ਮੁੰਬਈ ਦੀ ਲੇਡੀ ਰਜਨੀਕਾਂਤ ਹੈ ਬਾਲੀਵੁੱਡ ਦੀ ਇਹ ਹੌਟ ਅਭਿਨੇਤਰੀ (ਦੇਖੋ ਤਸਵੀਰਾਂ)
NEXT STORY