ਮੁੰਬਈ- ਟੀਮ ਇੰਡੀਆ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਕਿਹਾ ਹੈ ਕਿ ਉਨ੍ਹਾਂ 'ਤੇ ਬਣ ਰਹੀ ਬਾਇਓਪਿਕ ਫਿਲਮ 'ਅਜ਼ਹਰ' 'ਚ ਮੈਚ ਫਿਕਸਿੰਗ ਤੇ ਉਨ੍ਹਾਂ ਦੇ ਵਿਆਹ ਨਾਲ ਜੁੜੇ ਤੱਥ ਦਿਖਾਏ ਜਾਣ 'ਤੇ ਕੋਈ ਇਤਰਾਜ਼ ਨਹੀਂ ਹੈ। ਟੋਨੀ ਡੀਸੂਜ਼ਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਕਹਾਣੀ ਅਜ਼ਹਰੂਦੀਨ ਦੇ ਕਰੀਅਰ ਦੇ ਸਫਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ 'ਤੇ ਆਧਾਰਿਤ ਹੈ। ਫਿਲਮ 'ਚ ਅਜ਼ਹਰੂਦੀਨ ਦਾ ਕਿਰਦਾਰ ਅਭਿਨੇਤਾ ਇਮਰਾਨ ਹਾਸ਼ਮੀ ਨਿਭਾਅ ਰਹੇ ਹਨ।
ਫਿਲਮ ਦੀ ਨਿਰਮਾਤਾ ਏਕਤਾ ਕਪੂਰ ਨੇ ਕਿਹਾ ਹੈ ਕਿ ਫਿਲਮ 'ਚ ਅਜ਼ਹਰੂਦੀਨ ਦੇ ਜੀਵਨ ਦੇ ਤਿੰਨ ਮੁੱਖ ਪਹਿਲੂ ਦਿਖਾਏ ਜਾਣਗੇ- ਖੁਦਾ, ਵਿਆਹ ਤੇ ਮੈਚ ਫਿਕਸਿੰਗ ਵਿਵਾਦ। ਮੁੰਬਈ 'ਚ ਫਿਲਮ ਦੇ ਟਰੇਲਰ ਦੀ ਰਿਲੀਜ਼ 'ਤੇ ਅਜ਼ਹਰੂਦੀਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਤਰਾਜ਼ ਹੁੰਦਾ ਤਾਂ ਉਹ ਕਦੇ ਵੀ ਇਹ ਫਿਲਮ ਬਣਨ ਨਹੀਂ ਦਿੰਦੇ। ਉਨ੍ਹਾਂ ਨੇ ਸਕ੍ਰਿਪਟ ਪੜ੍ਹੀ ਤੇ ਉਨ੍ਹਾਂ ਨੇ ਉਸ ਦੇ ਸੁਝਾਅ ਵੀ ਲਏ। ਇਸ ਲਈ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਛੇਤੀ ਹੀ ਸਾਹਮਣੇ ਆਵੇਗਾ ਸ਼ਾਹਰੁਖ ਦਾ ਸਭ ਤੋਂ ਵੱਡਾ ਫੈਨ, ਕੀ ਉਹ ਤੁਸੀਂ ਤਾਂ ਨਹੀਂ?
NEXT STORY