ਮੁੰਬਈ- ਸ਼ਾਹਰੁਖ ਖਾਨ ਦੇ ਉਂਝ ਤਾਂ ਕਈ ਫੈਨ ਹਨ ਪਰ ਸਭ ਤੋਂ ਵੱਡਾ ਫੈਨ ਕੌਣ ਹੈ, ਇਸ ਭਾਲ ਯਸ਼ਰਾਜ ਫਿਲਮਜ਼ ਨੂੰ ਤਲਾਸ਼ ਹੈ। ਫਿਲਮ ਫੈਨ ਦੀ ਪ੍ਰਮੋਸ਼ਨ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। ਫਿਲਮ ਦਾ ਨਾਂ ਫੈਨ ਹੋਣ ਦੀ ਵਜ੍ਹਾ ਕਾਰਨ ਸ਼ਾਹਰੁਖ ਦਾ ਸਭ ਤੋਂ ਵੱਡਾ ਫੈਨ ਲੱਭਿਆ ਜਾਵੇਗਾ। ਸ਼ਾਹਰੁਖ ਦੇ ਸਭ ਤੋਂ ਵੱਡੇ ਫੈਨ ਨੂੰ ਸ਼ਾਹਰੁਖ ਨਾਲ ਮਿਲਣ ਦਾ ਮੌਕਾ ਵੀ ਮਿਲੇਗਾ।
ਨਾਲ ਹੀ ਹੋਰ ਫੈਨਜ਼ ਲਈ ਕਈ ਸਰਪ੍ਰਾਈਜ਼ ਹੋਣਗੇ। ਇਹ ਬਹੁਤ ਹੀ ਰੋਚਕ ਹੋਵੇਗਾ ਕਿ ਯਸ਼ਰਾਜ ਫਿਲਮਜ਼ ਪੂਰੀ ਇਵੈਂਟ ਨੂੰ ਕਿਵੇਂ ਸੰਭਾਲਦਾ ਹੈ। ਉਥੇ ਦੁਨੀਆ 'ਚ ਸ਼ਾਹਰੁਖ ਦਾ ਸਭ ਤੋਂ ਵੱਡਾ ਫੈਨ ਕੌਣ ਹੋਵੇਗਾ, ਇਹ ਵੀ ਛੇਤੀ ਹੀ ਦੇਖਣ ਨੂੰ ਮਿਲੇਗਾ। ਫਿਲਮ ਦੀ ਰਿਲੀਜ਼ ਡੇਟ ਅਜੇ ਤੈਅ ਨਹੀਂ ਹੋਈ ਹੈ।
ਰੈਪਰ ਬਣਨ ਦਾ ਕੋਈ ਇਰਾਦਾ ਨਹੀਂ : ਵਰੁਣ ਧਵਨ
NEXT STORY