ਮੁੰਬਈ- ਬਾਲੀਵੁੱਡ ਡਾਇਰੈਕਟਰ ਆਨੰਦ ਐੱਲ ਰਾਏ ਦੀ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ। ਆਰ. ਮਾਧਵਨ ਨੇ ਫਿਲਮ 'ਚ ਮਨੋਜ ਕੁਮਾਰ ਸ਼ਰਮਾ (ਮਨੁ) ਦਾ ਰੋਲ ਅਦਾ ਕੀਤਾ ਹੈ ਅਤੇ ਕੰਗਨਾ ਰਣਾਵਤ ਨੇ ਉਨ੍ਹਾਂ ਦੀ ਪਤਨੀ ਤਨੁਜਾ ਤ੍ਰਿਵੇਦੀ (ਤਨੁ) ਦਾ ਰੋਲ ਨਿਭਾਇਆ ਹੈ। ਤੁਹਾਨੂੰ ਦੱਸ ਦਈਏ ਰੀਅਲ ਲਾਈਫ 'ਚ ਆਰ. ਮਾਧਵਨ ਵਿਆਹੁਤਾ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਸਰਿਤਾ ਬਿਰਜੇ ਹੈ। ਸਰਿਤਾ ਦੀ ਆਰ. ਮਾਧਵਨ ਨਾਲ ਮੁਲਾਕਾਤ ਸਾਲ 1991 'ਚ ਹੋਈ ਸੀ। ਮਾਧਵਨ ਉਸ ਸਮੇਂ ਮਹਾਰਾਸ਼ਟਰ 'ਚ ਇਕ ਵਰਕਸ਼ਾਪ 'ਚ ਬੋਲ ਰਹੇ ਸਨ ਅਤੇ ਸਰਿਤਾ ਉਸ ਵਰਕਸ਼ਾਪ ਨੂੰ ਅਟੈਂਡ ਕਰਨ ਪਹੁੰਚੀ ਸੀ। ਇਸ ਤੋਂ ਬਾਅਦ ਇਹ ਦੋਵੇਂ ਸਿਤਾਰੇ ਇਕ ਦੂਜੇ ਨੂੰ ਡੇਟ ਕਰਨ ਲੱਗੇ ਅਤੇ ਸਾਲ 1991 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਤੁਹਾਨੂੰ ਦੱਸ ਦਈਏ ਵਿਆਹ ਤੋਂ ਪਹਿਲਾਂ ਸਰਿਤਾ ਪੇਸ਼ੇ ਤੋਂ ਇਕ ਹੇਅਰਹੋਸਟੇਜ ਸੀ ਪਰ ਬਾਅਦ 'ਚ ਫੈਸ਼ਨ ਡਿਜ਼ਾਈਨਰ ਦੇ ਰੂਪ 'ਚ ਕੰਮ ਕਰਨ ਲੱਗੀ। ਉਸ ਨੇ ਮਾਧਵਨ ਦੀ ਫਿਲਮ 'ਗੁਰੂ ਐੱਨ ਆਲੂ' ਨੂੰ ਡਿਜ਼ਾਈਨਰ ਕੀਤਾ ਸੀ।
ਆਖਿਰ ਅਜਿਹਾ ਕੀ ਹੋਇਆ ਕਿ ਸੈਲਿਨਾ ਨੇ ਸੰਨੀ ਨੂੰ ਆਪਣੇ ਘਰੋਂ ਕੱਢਿਆ ਬਾਹਰ? (ਦੇਖੋ ਤਸਵੀਰਾਂ)
NEXT STORY