ਮੁੰਬਈ- ਟੀਵੀ ਰਿਐਲਿਟੀ ਸ਼ੋਅ 'ਇੰਡੀਆਜ਼ ਗਾਟ ਟੈਲੇਂਟ 'ਚ ਇਸ ਹਫਤੇ ਟੈਲੀਕਾਸਟ ਹੋਣ ਵਾਲਾ ਐਪੀਸੋਡ ਪੂਰਾ ਮਨੋਰੰਜਨ ਨਾਲ ਭਰਿਆ ਹੋਵੇਗਾ। ਸ਼ੋਅ 'ਚ ਮਲਾਇਕਾ ਅਰੋੜਾ ਖਾਨ ਦੀ ਤਰ੍ਹਾਂ ਦਿਖਣ ਵਾਲੀ ਪੂਜਾ ਨਾਲ ਕਰਨ ਜੌਹਰ ਠੁਮਕੇ ਲਗਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਹੋਸਟ ਭਾਰਤੀ ਸਿੰਘ ਅਤੇ ਨਕੁਲ ਮੇਹਤਾ ਵੀ ਜੱਜ ਅਤੇ ਮੁਕਾਬਲੇਬਾਜ਼ਾਂ ਨਾਲ ਮਸਤੀ ਕਰਦੇ ਦਿਖਣਗੇ। ਆਉਣ ਵਾਲੇ ਇਸ ਐਪੀਸੋਡ 'ਚ ਭਾਰਤੀ ਆਪਣੇ ਹੁਨਰ ਨਾਲ ਜਜੇਸ ਨੂੰ ਲੁਭਾਉਂਦੇ ਦਿਖਣਗੇ। ਤੁਹਾਨੂੰ ਦੱਸ ਦਈਏ 'ਇੰਡੀਆਜ਼ ਗਾਟ ਟੈਲੇਂਟ' ਸੀਜ਼ਨ 6 ਦਾ ਪ੍ਰਸਾਰਣ ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 9 ਵਜੇ ਕਲਰਸ ਚੈਨਲ 'ਤੇ ਹੁੰਦਾ ਹੈ। ਸ਼ੋਅ ਦੇ ਜੱਜ ਕਿਰਨ ਖੇਰ, ਕਰਨ ਜੌਹਰ ਅਤੇ ਮਲਾਇਕਾ ਅਰੋੜਾ ਖਾਨ ਹਨ।
'ਤਨੁ ਵੇਡਸ ਮਨੁ ਰਿਟਰਨਸ' ਦੀ ਬਾਕਸ ਆਫਿਸ 'ਤੇ ਰਹੀ ਸ਼ਾਨਦਾਰ ਸ਼ੁਰੂਆਤ
NEXT STORY