ਮੁੰਬਈ- ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਤਨੁ ਵੇਡਸ ਮਨੁ ਰਿਟਰਨਸ' ਨੇ ਬਾਕਸ ਆਫਿਸ 'ਤੇ ਵਧੀਆ ਸ਼ੁਰੂਆਤ ਕੀਤੀ ਹੈ। ਹਾਲਾਂਕਿ ਆਈ. ਪੀ. ਐੱਲ. ਦੇ ਚੱਲਦਿਆਂ ਫਿਲਮ ਦੀ ਕਲੈਕਸ਼ਨ ਉਮੀਦ ਦੇ ਮੁਤਾਬਕ ਨਹੀਂ ਰਹੀ ਹੈ। ਕੰਗਨਾ ਰਣਾਵਤ ਅਤੇ ਆਰ. ਮਾਧਵਨ ਦੀ ਸਟਾਰਰ ਇਸ ਫਿਲਮ ਨੇ ਰਿਲੀਜ਼ਿੰਗ ਦੇ ਪਹਿਲੇ ਦਿਨ 8.75 ਕਰੋੜ ਦੀ ਕਮਾਈ ਕੀਤੀ ਹੈ। ਇਸ ਦੀ ਜਾਣਕਾਰੀ ਟ੍ਰੇਡ ਅਨਾਲਿਸਟ ਤਰਨ ਆਦਰਸ਼ ਨੇ ਦਿੱਤੀ। ਤਰਨ ਨੇ ਲਿਖਿਆ, #TanuWedsManuReturns Fri 8.75 cr. India biz. Expect biz to multiply today []Sat]. Word of mouth is tremendous."ਇੰਡੀਆ ਦੇ ਨਾਲ ਹੀ ਫਿਲਮ ਨੇ ਇੰਟਰਨੈਸ਼ਨਲ ਮਾਰਕਿਟ 'ਤੇ ਵੀ ਵਧੀਆ ਬਿਜ਼ਨੈੱਸ ਕੀਤਾ ਹੈ। ਫਿਲਮ ਦੀ ਕੁੱਲ ਕਲੈਕਸ਼ਨ 3.50 ਕਰੋੜ ਰੁਪਏ ਰਹੀ ਹੈ। ਤੁਹਾਨੂੰ ਦੱਸ ਦਈਏ ਇਰੋਜ਼ ਇੰਟਰਨੈਸ਼ਨਲ ਦੇ ਬੈਨਰ ਹੇਠਾਂ ਬਣੀ ਇਸ ਫਿਲਮ ਦਾ ਡਾਇਰੈਕਸ਼ਨ ਆਨੰਦ ਐੱਲ. ਰਾਏ ਨੇ ਕੀਤਾ ਹੈ। ਫਿਲਮ 'ਚ ਜਿੰਮੀ ਸ਼ੇਰਗਿੱਲ, ਦੀਪਕ ਡੋਬਰੀਆਲ, ਸਵਰਾ ਭਾਸਕਰ, ਏਜਾਜ਼ ਖਾਨ ਅਤੇ ਜੀਸ਼ਾਨ ਅਯੂਬ ਵੀ ਅਹਿਮ ਕਿਰਾਦਰਾਂ 'ਚ ਦਿਖੇ ਹਨ।
ਮੁਸੀਬਤ 'ਚ ਫੱਸੀ ਸੰਨੀ ਲਿਓਨ ਹੁਣ ਕਰੇਗੀ ਅਜਿਹੀ ਐਡ (ਦੇਖੋ ਤਸਵੀਰਾਂ)
NEXT STORY