ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਨੇਪਾਲ ਪੀੜਤਾਂ ਦੀ ਮਦਦ ਲਈ 11 ਲੱਖ ਰੁਪਏ ਦਾਨ ਦਿੱਤੇ ਹਨ। ਨੇਪਾਲ 'ਚ ਭਾਰੀ ਤਬਾਹੀ ਤੋਂ ਬਾਅਦ ਬਿੱਗ ਬੀ ਸੋਸ਼ਲ ਮੀਡੀਆ 'ਤੇ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਅਮਿਤਾਭ ਵਲੋਂ ਮਦਦ ਕਰਨ ਲਈ ਖੁਦ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਅਮਿਤਾਭ ਬੱਚਨ ਨੂੰ ਸ਼ੁੱਕਰੀਆ ਕਿਹਾ ਹੈ। ਪੀ. ਐੱਮ. ਨੇ ਟਵੀਟ ਕੀਤਾ, ''ਨੇਪਾਲ ਭੂਚਾਲ ਰਾਹਤ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚ 11 ਲੱਖ ਰੁਪਏ ਦਾਨ ਕਰਨ 'ਤੇ ਅਮਿਤਾਭ ਬੱਚਨ ਦਾ ਸ਼ੁੱਕਰੀਆ ਅਦਾ ਕਰਦਾ ਹਾਂ।'' ਜੇਕਰ ਪ੍ਰਧਾਨ ਮੰਤਰੀ ਅਤੇ ਅਮਿਤਾਭ ਬੱਚਨ ਦੀ ਤਰ੍ਹਾਂ ਲੋਕ ਇਸੇ ਤਰ੍ਹਾਂ ਨੇਪਾਲ ਦੀ ਮਦਦ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਆਂਢੀ ਮੁਲਕ ਆਪਣੇ ਪੈਰਾਂ 'ਤੇ ਪਹਿਲਾਂ ਵਾਂਗ ਖੜਾ ਹੋ ਜਾਵੇਗਾ।
ਸੁਪਰਸਟਾਰ ਦੇ ਬੇਟੇ ਹੋਣ ਦੇ ਬਾਵਜੂਦ ਵੀ ਅਸਫਲ ਰਿਹਾ ਇਸ ਅਭਿਨੇਤਾ ਦਾ ਕੈਰੀਅਰ (ਦੇਖੋ ਤਸਵੀਰਾਂ)
NEXT STORY