ਮੁੰਬਈ- ਬਾਲੀਵੁੱਡ ਅਭਿਨੇਤਾ ਆਰਿਆ ਬੱਬਰ ਅੱਜ ਯਾਨੀ ਐਤਵਾਰ ਨੂੰ 34 ਸਾਲ ਦੇ ਹੋ ਗਏ ਹਨ। ਇਨ੍ਹਾਂ ਦਾ ਜਨਮ 24 ਮਈ 1981 ਨੂੰ ਮਸ਼ਹੂਰ ਅਭਿਨੇਤਾ ਰਾਜ ਬੱਬਰ ਅਤੇ ਨਾਦੀਰਾ ਬੱਬਰ ਦੇ ਘਰ ਹੋਇਆ। ਆਰਿਆ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਰਾਜ ਕੰਵਰ ਦੀ ਫਿਲਮ 'ਅਬ ਕੇ ਬਰਸ ਸੇ' ਨਾਲ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਅੰਮ੍ਰਿਤਾ ਰਾਓ ਨੇ ਕੰਮ ਕੀਤਾ ਸੀ। ਬਦਕਿਸਮਤ ਨਾਲ ਇਹ ਫਿਲਮ ਉਨ੍ਹਾਂ ਦੀ ਹਿੱਟ ਨਾ ਹੋ ਸਕੀ। ਹਿੰਦੀ ਫਿਲਮਾਂ ਤੋਂ ਇਲਾਵਾ ਆਰਿਆ ਨੇ ਬੰਗਾਲੀ ਅਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਆਰਿਆ ਬਾਲੀਵੁੱਡ 'ਚ ਉਨੇ ਕਾਮਯਾਬ ਨਹੀਂ ਹੋ ਸਕੇ ਜਿੰਨੇ ਉਨ੍ਹਾਂ ਦੇ ਪਿਤਾ ਹੋਏ ਸਨ। ਆਰਿਆ ਨੇ ਆਪਣੇ ਸਿਨੇਮਾ ਕੈਰੀਅਰ 'ਚ 'ਚਮਕੂ', ਜੇਲ', 'ਤੀਸ ਮਾਰ ਖਾਨ', 'ਜੋਕਰ', 'ਗੁਰੂ' ਆਦਿ ਫਿਲਮਾਂ 'ਚ ਕੰਮ ਕੀਤਾ ਹੈ।
ਬਾਲੀਵੁੱਡ ਦੇ ਮਸ਼ਹੂਰ ਫਿਲਮਮੇਕਰ ਮਣੀਰਤਨਮ, ਮਧੁਰ ਭੰਡਾਰਕਰ ਅਤੇ ਵਿਕਰਮ ਭੱਟ ਨਾਲ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਕੈਰੀਅਰ ਨਹੀਂ ਸਫਲ ਹੋ ਸਕਿਆ। ਆਰਿਆ ਨੇ ਪਾਲੀਵੁੱਡ 'ਚ ਵੀ ਆਪਣੀ ਕਿਸਮਤ ਨੂੰ ਅਜ਼ਮਾਇਆ। ਇਨ੍ਹਾਂ ਨੇ ਪਾਲੀਵੁੱਡ ਫਿਲਮਾਂ 'ਚ 'ਵਿਰਸਾ', 'ਯਾਰ ਅਣਮੁੱਲੇ','ਜੱਟਸ ਇਨ ਗੋਲਮਾਲ', 'ਨੌਟੀ ਜੱਟਸ' ਫਿਲਮਾਂ 'ਚ ਕੰਮ ਕੀਤਾ।
'ਇੰਡੀਆਜ਼ ਗਾਟ ਟੈਲੇਂਟ' ਦੇ ਸੈੱਟ ਨੇ ਮਲਾਇਕਾ ਦੀ ਹਮਸ਼ਕਲ ਪੂਜਾ ਨਾਲ ਲਗਾਏ ਕਰਨ ਨੇ ਠੁਮਕੇ (ਦੇਖੋ ਤਸਵੀਰਾਂ)
NEXT STORY