ਮਨੁੱਖੀ ਜੀਵਨ ਦੇ 4 ਪੁਰਸ਼ਾਰਥ ਮੰਨੇ ਗਏ ਹਨ। ਇਹ ਹਨ—ਧਰਮ, ਅਰਥ, ਕਾਮ ਤੇ ਮੋਕਸ਼ ਪਰ ਇਨ੍ਹਾਂ ਚਾਰਾਂ ਦਾ ਉਦੇਸ਼ ਕੀ ਹੈ? ਧਰਮ ਦਾ ਉਦੇਸ਼ ਮੋਕਸ਼ ਹੈ, ਅਰਥ ਨਹੀਂ। ਧਰਮ ਦੇ ਅਨੁਕੂਲ ਵਤੀਰਾ ਕਰੀਏ ਤਾਂ ਕਿਸ ਦੇ ਲਈ? ਮੋਕਸ਼ ਲਈ। ਅਰਥ ਰਾਹੀਂ ਧਰਮ ਕਮਾਉਣਾ ਹੈ, ਧਰਮ ਰਾਹੀਂ ਅਰਥ ਨਹੀਂ ਕਮਾਉਣਾ। ਪੈਸਾ ਸਿਰਫ ਇੱਛਾਵਾਂ ਪੂਰੀਆਂ ਕਰਨ ਲਈ ਨਾ ਕਮਾਓ। ਚੰਗੇ ਕੱਪੜੇ ਹੋਣ, ਮਹਿੰਗੇ ਗਹਿਣੇ ਹੋਣ, ਦੁਨੀਆ ਭਰ ਦੇ ਸੁੱਖ ਤੇ ਆਰਾਮ ਹੋਣ। ਇਨ੍ਹਾਂ ਸਾਰਿਆਂ ਦੀ ਜੀਵਨ ਵਿਚ ਲੋੜ ਹੈ, ਇਸ ਵਿਚ ਦੋ ਰਾਏ ਨਹੀਂ ਪਰ ਜੀਵਨ ਦਾ ਉਦੇਸ਼ ਇਹ ਨਹੀਂ ਕਿ ਸਿਰਫ ਇਨ੍ਹਾਂ ਵਿਚ ਹੀ ਉਲਝੇ ਰਹੀਏ।
ਸਿਰਫ ਇੱਛਾਵਾਂ ਪੂਰੀਆਂ ਕਰਨ ਲਈ ਅਰਥ ਨਹੀਂ ਕਮਾਉਣਾ। ਅਸੀਂ ਦਾਨ ਕਰ ਸਕੀਏ, ਇਸ ਲਈ ਵੀ ਪੈਸਾ ਕਮਾਉਣਾ ਹੈ। ਅਸੀਂ ਪਰਮਾਰਥ ਵਿਚ ਉਸ ਨੂੰ ਲਗਾ ਸਕੀਏ, ਇਸ ਲਈ ਵੀ ਕਮਾਉਣਾ ਹੈ, ਨਹੀਂ ਤਾਂ ਅਰਥ, ਅਨਰਥ ਦਾ ਕਾਰਨ ਬਣੇਗਾ। ਪੈਸਾ ਪਰਮਾਰਥ ਵੱਲ ਵੀ ਲੈ ਜਾਂਦਾ ਹੈ ਅਤੇ ਇਸ ਨਾਲ ਅਨਰਥ ਵੀ ਹੋ ਸਕਦਾ ਹੈ। ਇਸੇ ਲਈ ਧਰਮ ਦਾ ਉਦੇਸ਼ ਮੋਕਸ਼ ਹੈ, ਅਰਥ ਨਹੀਂ ਅਤੇ ਅਰਥ ਦਾ ਉਦੇਸ਼ ਧਰਮ ਹੈ, ਕਾਮ ਨਹੀਂ। ਕਾਮ ਦਾ ਉਦੇਸ਼ ਜੀਵਨ ਨੂੰ ਚਲਾਈ ਰੱਖਣਾ ਹੈ। ਸਿਰਫ ਇੰਦਰੀਆਂ ਨੂੰ ਤ੍ਰਿਪਤ ਕਰਨਾ ਕਾਮ ਦਾ ਉਦੇਸ਼ ਨਹੀਂ। ਕਾਮ ਇਸ ਲਈ ਹੈ ਕਿ ਜੀਵਨ ਚੱਲਦਾ ਰਹੇ। ਮਕਾਨ, ਕੱਪੜਾ ਤੇ ਰੋਟੀ ਜੀਵਨ ਦੀਆਂ ਲੋੜਾਂ ਹਨ ਅਤੇ ਲੋੜਾਂ ਪੂਰੀਆਂ ਕਰਨ ਲਈ ਪੈਸਾ ਕਮਾਉਣਾ ਪੈਂਦਾ ਹੈ। ਇਸੇ ਤਰ੍ਹਾਂ ਜੀਵਨ ਦੀ ਲੋੜ ਹੈ ਕਾਮ ਤਾਂ ਜੋ ਜੀਵਨ ਚੱਲਦਾ ਰਹੇ, ਵੰਸ਼ ਪ੍ਰੰਪਰਾ ਚੱਲਦੀ ਰਹੇ।
ਮੋਹ ਨਾਲ ਭਰਿਆ ਸੰਸਾਰ ਸੁਪਨੇ ਵਾਂਗ ਹੈ
NEXT STORY