ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਜੋ ਰੱਬ ਦੇ ਨਾਲ ਹੀ ਜਾਦੂ-ਟੂਣੇ, ਤੰਤਰ-ਮੰਤਰ, ਭੂਤ-ਪ੍ਰੇਤਾਂ ਸਾਰਿਆਂ ਵਿਚ ਬਰਾਬਰ ਯਕੀਨ ਕਰਦੇ ਹਨ। ਅਜਿਹੇ ਲੋਕਾਂ ਨੂੰ ਜੇ ਇਹ ਕਹਿ ਦਿੱਤਾ ਜਾਵੇ ਕਿ ਤੁਹਾਡੇ 'ਤੇ ਜੋ ਮੁਸੀਬਤ ਹੈ, ਉਹ ਕਿਸੇ ਵਲੋਂ ਕੀਤੇ ਜਾਦੂ-ਟੂਣੇ ਕਾਰਨ ਆਈ ਹੈ ਤਾਂ ਉਹ ਤੁਰੰਤ ਉਸ 'ਤੇ ਭਰੋਸਾ ਕਰ ਲੈਂਦੇ ਹਨ ਅਤੇ ਰੱਬ ਦੇ ਆਸਰੇ 'ਚ ਚਲੇ ਜਾਂਦੇ ਹਨ। ਜਦੋਂ ਰੱਬ 'ਤੇ ਯਕੀਨ ਹੈ ਤਾਂ ਫਿਰ ਸ਼ੈਤਾਨ ਤੋਂ ਕਿਉਂ ਡਰਨਾ। ਜਦੋਂ ਯਕੀਨ ਕਰਨ ਵੇਲੇ ਦਿਮਾਗ ਨਾ ਲਗਾਇਆ ਜਾਵੇ ਤਾਂ ਉਹ ਅੰਧਵਿਸ਼ਵਾਸ ਬਣ ਜਾਂਦਾ ਹੈ। ਵਿਅਰਥ ਦੀਆਂ ਰਵਾਇਤਾਂ ਦੀ ਅੱਖਾਂ ਮੀਚ ਕੇ ਪਾਲਣਾ ਕਰਨਾ ਵੀ ਇਕ ਤਰ੍ਹਾਂ ਬ੍ਰੇਨਵਾਸ਼ ਹੈ। ਇਸ ਵਿਚ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਦੇ ਦਿਮਾਗ ਵਿਚ ਕੁਝ ਵਿਚਾਰ ਜਾਂ ਮਾਨਤਾਵਾਂ ਭਰ ਦਿੰਦੀ ਹੈ ਅਤੇ ਨਵੀਂ ਪੀੜ੍ਹੀ ਅਗਿਆਨਤਾ ਕਾਰਨ ਉਨ੍ਹਾਂ ਗੱਲਾਂ ਨੂੰ ਮੰਨਦੀ ਜਾਂਦੀ ਹੈ ਅਤੇ ਫਿਰ ਉਹ ਉਨ੍ਹਾਂ ਨੂੰ ਖੁਦ ਤੋਂ ਵੱਖ ਨਹੀਂ ਕਰ ਸਕਦੀ। ਕਿਸੇ ਅੰਧਵਿਸ਼ਵਾਸ ਜਾਂ ਰੂੜੀਵਾਦੀ ਵਿਚਾਰ ਦੀ ਹੱਦੋਂ ਵੱਧ ਪਾਲਣਾ ਕਰਨ ਨਾਲ ਵਿਅਕਤੀ ਦਿਮਾਗੀ ਰੋਗੀ ਵੀ ਬਣ ਜਾਂਦਾ ਹੈ। ਇਹ ਦੁੱਖ ਭਰੀ ਗੱਲ ਹੈ ਕਿ ਅਸੀਂ ਆਪਣੀਆਂ ਗਲਤ ਰਵਾਇਤਾਂ ਦਾ ਵੀ ਵਿਰੋਧ ਨਹੀਂ ਕਰਦੇ। ਜੇ ਵਿਚਾਰ ਕਰੀਏ ਤਾਂ ਅਸੀਂ ਦੇਖਾਂਗੇ ਕਿ ਅੰਧਵਿਸ਼ਵਾਸ ਉਹੀ ਲੋਕ ਕਰਦੇ ਹਨ, ਜਿਨ੍ਹਾਂ ਨੂੰ ਖੁਦ 'ਤੇ ਯਕੀਨ ਨਹੀਂ ਹੁੰਦਾ। ਅੰਧਵਿਸ਼ਵਾਸ 'ਚੋਂ ਬਾਹਰ ਨਿਕਲਣ ਲਈ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਸਭ ਤੋਂ ਜ਼ਰੂਰੀ ਹੈ। ਸਾਡਾ ਦਿਮਾਗ ਤੇ ਸਮਝ ਤਾਂ ਹੀ ਕੰਮ ਕਰਨਗੇ, ਜਦੋਂ ਅਸੀਂ ਉਨ੍ਹਾਂ ਦੀ ਵਰਤੋਂ ਕਰਨੀ ਸ਼ੁਰੂ ਕਰਾਂਗੇ।
ਮਨੁੱਖੀ ਜੀਵਨ ਦੇ 4 ਪੁਰਸ਼ਾਰਥ
NEXT STORY