ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਜੱਸੀ ਗਿੱਲ ਆਪਣੀ ਗਾਇਕੀ ਅਤੇ ਅਭਿਨੈ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਨ ਬਣ ਚੁੱਕੇ ਹਨ। ਤੁਹਾਨੂੰ ਦੱਸ ਦਈਏ ਇਨ੍ਹਾਂ ਦੀ ਹਾਲ ਹੀ 'ਚ ਫਿਲਮ 'ਓ ਯਾਰਾ ਐਵੇਂ ਐਵੇਂ ਲੁੱਟਿਆ ਗਿਆ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਜੱਸੀ ਨਾਲ ਗੌਹਰ ਖਾਨ ਨੇ ਲੀਡ ਰੋਲ ਪਲੇ ਕੀਤਾ ਹੈ। ਇਹ ਫਿਲਮ ਪਤੀ-ਪਤਨੀ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇਹ ਤਾਂ ਹੋ ਗਈ ਜੱਸੀ ਦੀ ਫਿਲਮ ਦੀ ਗੱਲ। ਜੇਕਰ ਉਨਾਂ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਫਿਲਮਾਂ ਤੋਂ ਵੱਧ ਜੱਸੀ ਦੇ ਗਾਣਿਆਂ ਨੇ ਜ਼ਿਆਦਾ ਚਰਚਾ ਬਟੋਰੀ ਹੈ। ਅੱਜ ਅਸੀਂ ਤੁਹਾਨੂੰ ਜੱਸੀ ਗਿੱਲ ਦੇ ਕੁਝ ਅਜਿਹੇ ਖਾਸ ਗਾਣੇ ਹੀ ਦੱਸਣ ਜਾ ਰਹੇ ਹਾਂ, ਜਿਹੜੇ ਕਿ ਲੋਕਾਂ ਦੀਆਂ ਜ਼ੁਬਾਨਾਂ 'ਤੇ ਅਜੇ ਸੁਣਨ ਨੂੰ ਮਿਲਦੇ ਹਨ।
ਜੱਸੀ ਦਾ 7 ਮਹੀਨੇ ਪਹਿਲਾਂ ਰਿਲੀਜ਼ ਹੋਇਆ ਗਾਣਾ 'ਬਾਪੂ ਜ਼ਿਮੀਦਾਰ' ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਹੁਣ ਤੱਕ 89,02,059 ਲੋਕ ਦੇਖ ਚੁੱਕੇ ਹਨ। ਇਹ ਗਾਣਾ ਖੂਬ ਸੁਰਖੀਆਂ 'ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜੱਸੀ ਦਾ ਗਾਣਾ 'ਲਾਦੇਨ', 66,00,615 ਲੋਕਾਂ ਨੇ ਦੇਖਿਆ ਹੈ। ਗਾਣੇ 'ਲੈਂਸਰ' ਨੂੰ 49, 45, 635 ਲੋਕ, 'ਇਕ ਸਾਲ' ਨੂੰ 19, 29,490 ਲੋਕਾਂ ਨੇ ਦੇਖਿਆ ਹੈ। ਗਾਣਾ 'ਤਮੰਨਾ ਮੇਰੀ' ਨੂੰ 18,05,726, ਗਾਣਾ 'ਵਿਚ ਪਰਦੇਸਾ' ਨੂੰ 16,00,606 ਲੋਕ, 'ਤੇਰੀ ਜੇ ਨਾ ਹੋਈ' ਗਾਣੇ ਨੂੰ 16,01, 552 ਲੋਕਾਂ ਨੇ ਦੇਖਿਆ ਹੈ। ਇਸ ਦੇ ਨਾਲ ਹੀ ਜੱਸੀ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਦੇ ਗਾਣਿਆਂ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਗਾਣੇ 'ਖੇਤ', ਨੂੰ 4,46,039 ਅਤੇ 'ਕੁੜੀ ਕਿਹੜੇ ਪਿੰਡ' ਦੀ ਨੂੰ 4,37, 172 ਲੋਕ ਦੇਖ ਚੁੱਕੇ ਹਨ। ਇਸ ਤੋਂ ਇਲਾਵਾ ਜੱਸੀ ਦੇ ਕਈ ਹੋਰ ਗਾਣੇ ਵੀ ਸ਼ਾਮਲ ਹਨ, ਜਿਨਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਸਲਮਾਨ ਨੂੰ ਮਿਲੀ ਵੱਡੀ ਰਾਹਤ, ਮੁੰਬਈ ਹਾਈਕੋਰਟ ਦਾ ਆਇਆ ਵੱਡਾ ਫੈਸਲਾ (ਦੇਖੋ ਤਸਵੀਰਾਂ)
NEXT STORY