ਮੁੰਬਈ- ਰਾਮਲੀਲਾ ਤੋਂ ਬਾਅਦ ਬਾਜੀਰਾਓ ਮਸਤਾਨੀ 'ਚ ਇਕ ਵਾਰ ਮੁੜ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰ ਰਹੇ ਅਭਿਨੇਤਾ ਰਣਵੀਰ ਸਿੰਘ ਨੇ ਕਿਹਾ ਹੈ ਕਿ ਉਹ ਭੰਸਾਲੀ ਦੀ ਇਸ ਫਿਲਮ 'ਚ ਆਪਣੇ ਕਿਰਦਾ ਨੂੰ ਯਾਦਗਾਰ ਬਣਾਉਣ ਲਈ ਖੂਨ-ਪਸੀਨਾ ਇਕ ਕਰ ਰਹੇ ਹਨ। ਭੰਸਾਲੀ ਦੀ ਸਭ ਤੋਂ ਚਰਚਿਤ ਫਿਲਮ ਬਾਜੀਰਾਓ ਮਸਤਾਨੀ ਇਕ ਇਤਿਹਾਸਕ ਪ੍ਰੇਮ ਕਹਾਣੀ ਹੈ ਤੇ ਇਸ 'ਚ ਰਣਵੀਰ, ਦੀਪਿਕਾ ਪਾਦੁਕੋਣ ਤੇ ਪ੍ਰਿਅੰਕਾ ਚੋਪੜਾ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਰਣਵੀਰ ਨੇ ਇਥੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਇਸ ਫਿਲਮ ਨੂੰ ਆਪਣੀ ਸਭ ਤੋਂ ਰਚਨਾਤਮਕ ਫਿਲਮ ਮੰਨਦੇ ਹਨ। ਉਹ ਜਾਣਦੇ ਹਨ ਕਿ ਇਹ ਉਹ ਫਿਲਮ ਹੈ, ਜਿਸ ਨੂੰ ਉਹ ਹਮੇਸ਼ਾ ਤੋਂ ਬਣਾਉਣਾ ਚਾਹੁੰਦੇ ਹਨ ਤੇ ਉਹ ਜਾਣਦੇ ਹਨ ਕਿ ਬਾਜੀਰਾਓ ਉਸ ਦਾ ਬਹੁਤ ਕੀਮਤੀ ਕਿਰਦਾਰ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਭੰਸਾਲੀ ਇਸ ਫਿਲਮ ਨੂੰ ਸਲਮਾਨ ਖਾਨ ਤੇ ਐਸ਼ਵਰਿਆ ਰਾਏ ਨਾਲ ਮਿਲ ਕੇ ਬਣਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੋਵਾਂ ਦੀ ਜਗ੍ਹਾ ਰਣਵੀਰ, ਦੀਪਿਕਾ ਤੇ ਪ੍ਰਿਅੰਕਾ ਨੂੰ ਸਾਈਨ ਕਰ ਲਿਆ ਗਿਆ।
ਰਣਬੀਰ ਨੇ ਕੀਤਾ ਕੈਟਰੀਨਾ ਨਾਲ ਰੋਕਾ ਕਰਨ ਤੋਂ ਮਨ੍ਹਾ, ਕਾਰਨ ਸੁਣ ਹੈਰਾਨ ਰਹਿ ਜਾਓਗੇ ਤੁਸੀਂ
NEXT STORY