ਮੁੰਬਈ- ਬਾਲੀਵੁੱਡ 'ਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਅਭਿਨੇਤਰੀ ਕੰਗਨਾ ਰਣਾਵਤ ਅਤੇ ਅਭਿਨੇਤਾ ਆਰ. ਮਾਧਵਨ ਦੀ ਫਿਲਮ 'ਤਨੁ ਵੈਡਸ ਮਨੁ ਰਿਟਰਨਸ' ਨੇ ਹੁਣ ਤੱਕ 50 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਆਨੰਦ ਐੱਲ. ਰਾਏ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 22 ਮਈ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਰਿਲੀਜ਼ ਹੁੰਦਿਆਂ ਹੀ ਬਾਕਸ ਆਫਿਸ 'ਤੇ ਧੂਮ ਮਚਾ ਦਿੱਤੀ ਸੀ। ਫਿਲਮ ਨੇ ਆਪਣੇ ਪਹਿਲੇ ਵੀਕੈਂਡ ਦੌਰਾਨ ਫਿਲਮ ਨੇ 38.10 ਕਰੋੜ ਦਾ ਸ਼ਾਨਦਾਰ ਵਪਾਰ ਕੀਤਾ ਹੈ। ਫਿਲਮ ਨੇ ਹੁਣ ਤੱਕ 55 ਕਰੋੜ ਦੀ ਕਮਾਈ ਕਰ ਲਈ ਹੈ। ਇਸ ਤੋਂ ਪਹਿਲਾਂ ਇਸ ਸਾਲ ਰਿਲੀਜ਼ ਹੋਈਆਂ ਫਿਲਮਾਂ 'ਚੋਂ 'ਬੇਬੀ', 'ਗੱਬਰ ਇਜ਼ ਬੈਕ', 'ਬਦਲਾਪੁਰ' ਅਤੇ 'ਪੀਕੂ' ਨੇ 50 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਜਲਦੀ ਹੀ 100 ਕਰੋੜ ਕਲੱਬ 'ਚ ਸ਼ਾਮਲ ਹੋ ਜਾਵੇਗੀ। ਇਸ ਫਿਲਮ 'ਚ ਕੰਗਨਾ ਅਤੇ ਆਰ. ਮਾਧਵਨ ਤੋਂ ਇਲਾਵਾ ਜਿੰਮੀ ਸ਼ੇਰਗਿੱਲ, ਸਵਰਾ ਭਾਸਕਰ ਅਤੇ ਏਜਾਜ਼ ਖਾਨ ਨੇ ਭੂਮਿਕਾਵਾਂ ਅਦਾ ਕੀਤੀਆਂ ਹਨ। ਜ਼ਿਕਰਯੋਗ ਹੈ ਕਿ 'ਤਨੁ ਵੈਡਸ ਮਨੁ ਰਿਟਰਨਸ' ਸਾਲ 2011 'ਚ ਰਿਲੀਜ਼ ਹੋਈ ਫਿਲਮ 'ਤਨੁ ਵੈਡਸ ਮਨੁ' ਦੀ ਸੀਕੁਅਲ ਹੈ।
ਬਾਲੀਵੁੱਡ ਅਭਿਨੇਤਾ ਧਰਮਿੰਦਰ ਮੁੰਬਈ ਦੇ ਹਸਪਤਾਲ 'ਚ ਭਰਤੀ
NEXT STORY