ਨਵੀਂ ਦਿੱਲੀ- ਬਾਲੀਵੁੱਡ 'ਚ 'ਹੀ-ਮੈਨ' ਵਜੋਂ ਪ੍ਰਸਿੱਧ ਅਭਿਨੇਤਾ ਧਰਮਿੰਦਰ ਦੀ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਧਰਮਿੰਦਰ ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ 'ਚ ਕੱਲ ਭਰਤੀ ਕਰਵਾਇਆ ਗਿਆ। ਇਸ ਦਾ ਕਾਰਨ ਧਰਮਿੰਦਰ ਦੀ ਸਿਹਤ 'ਚ ਕਮਜ਼ੋਰੀ ਦੱਸਿਆ ਜਾ ਰਿਹਾ ਹੈ।
ਸਾਲ 2010 'ਚ ਵੀ ਧਰਮਿੰਦਰ ਨੂੰ ਚੰਡੀਗੜ੍ਹ ਦੇ ਹਸਪਤਾਲ 'ਚ ਇਸੇ ਬਿਮਾਰੀ ਕਾਰਨ ਭਰਤੀ ਕਰਵਾਇਆ ਗਿਆ ਸੀ। ਧਰਮਿੰਦਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੈਕਿੰਡ ਹੈਂਡ ਹਸਬੈਂਡ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਸਪਤਾਲ 'ਚ ਭਰਤੀ ਕਰਵਾਉਣ ਦਾ ਅਸਲ ਕਾਰਨ ਕੀ ਹੈ, ਇਸ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ।
ਸੀਰੀਅਲਸ 'ਚ ਦੇਵੀਆਂ ਦੇ ਰੂਪ 'ਚ ਦਿਖਣ ਵਾਲੀਆਂ ਇਹ ਅਭਿਨੇਤਰੀਆਂ ਰੀਅਲ ਲਾਈਫ 'ਚ ਹਨ ਬੇਹੱਦ ਹੌਟ (ਦੇਖੋ ਤਸਵੀਰਾਂ)
NEXT STORY