ਚਟਗਾਂਵ (ਬੰਗਲਾਦੇਸ਼), (ਭਾਸ਼ਾ) 6 ਬੱਲੇਬਾਜ਼ਾਂ ਦੇ ਅਰਧ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਨੇ ਦੂਜੇ ਤੇ ਆਖਰੀ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ 531 ਦੌੜਾਂ 'ਤੇ ਸਮੇਟ ਲਈ ਜਿਸ ਦੇ ਜਵਾਬ ਵਿੱਚ ਬੰਗਲਾਦੇਸ਼ ਨੇ ਸਟੰਪ ਤੱਕ ਇੱਕ ਵਿਕਟ ਗੁਆ ਕੇ 55 ਦੌੜਾਂ ਬਣਾ ਲਈਆਂ ਸਨ। ਬੰਗਲਾਦੇਸ਼ ਫਿਲਹਾਲ ਪਹਿਲੀ ਪਾਰੀ 'ਚ 476 ਦੌੜਾਂ ਨਾਲ ਪਿੱਛੇ ਹੈ।
ਸ਼੍ਰੀਲੰਕਾ ਲਈ ਕੋਈ ਵੀ ਬੱਲੇਬਾਜ਼ ਸੈਂਕੜਾ ਨਹੀਂ ਬਣਾ ਸਕਿਆ ਪਰ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਉਹ ਨਿਯਮਤ ਅੰਤਰਾਲ 'ਤੇ ਵਿਕਟਾਂ ਨਾ ਗੁਆਵੇ। ਪਹਿਲੇ ਟੈਸਟ 'ਚ ਦੋ ਸੈਂਕੜੇ ਲਗਾਉਣ ਵਾਲੇ ਕਮਿੰਦੂ ਮੇਂਡਿਨਜ਼ 92 ਦੌੜਾਂ 'ਤੇ ਅਜੇਤੂ ਰਹੇ ਕਿਉਂਕਿ ਰਨ ਆਊਟ ਹੋਣ ਕਾਰਨ 10ਵੀਂ ਵਿਕਟ ਡਿੱਗ ਗਈ। ਕੁਸਲ ਮੈਂਡਿਸ ਨੇ 93 ਦੌੜਾਂ, ਦਿਮੁਥ ਕਰੁਣਾਰਤਨੇ ਨੇ 86 ਦੌੜਾਂ, ਕਪਤਾਨ ਧਨੰਜੇ ਡੀ ਸਿਲਵਾ ਨੇ 70 ਦੌੜਾਂ, ਦਿਨੇਸ਼ ਚਾਂਦੀਮਲ ਨੇ 59 ਦੌੜਾਂ ਅਤੇ ਸਲਾਮੀ ਬੱਲੇਬਾਜ਼ ਨਿਸ਼ਾਨ ਮਦੁਸੰਕਾ ਨੇ 57 ਦੌੜਾਂ ਬਣਾਈਆਂ |
ਇੱਕ ਸਾਲ ਤੋਂ ਵੱਧ ਸਮੇਂ ਬਾਅਦ ਆਪਣਾ ਪਹਿਲਾ ਟੈਸਟ ਖੇਡ ਰਹੇ ਸ਼ਾਕਿਬ ਅਲ ਹਸਨ ਨੇ 110 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਹਸਨ ਮਹਿਮੂਦ ਨੇ ਦੋ ਵਿਕਟਾਂ ਲਈਆਂ। ਸ਼੍ਰੀਲੰਕਾ ਨੇ ਸਵੇਰੇ ਚਾਰ ਵਿਕਟਾਂ 'ਤੇ 314 ਦੌੜਾਂ ਬਣਾ ਕੇ ਖੇਡਣਾ ਸ਼ੁਰੂ ਕੀਤਾ। ਚਾਂਦੀਮਲ ਨੇ ਆਪਣਾ 26ਵਾਂ ਅਤੇ ਡੀ ਸਿਲਵਾ ਨੇ ਆਪਣਾ 14ਵਾਂ ਟੈਸਟ ਅਰਧ ਸੈਂਕੜਾ ਲਗਾਇਆ। ਸਟੰਪ ਹੋਣ ਤੱਕ ਜ਼ਾਕਿਰ ਹਸਨ 28 ਦੌੜਾਂ ਬਣਾ ਕੇ ਖੇਡ ਰਹੇ ਸਨ ਜਦਕਿ ਤਾਇਜੁਲ ਇਸਲਾਮ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਸੀ। ਬੰਗਲਾਦੇਸ਼ ਨੇ ਮਹਿਮੂਦੁਲ ਹਸਨ ਜੋਏ (21) ਦਾ ਵਿਕਟ ਗੁਆ ਦਿੱਤਾ।
ਅਸ਼ੋਕ ਕੁਮਾਰ ਨੂੰ ਲਾਈਫਟਾਈਮ ਅਚੀਵਮੈਂਟ, ਸਲੀਮਾ ਤੇ ਹਾਰਦਿਕ ਸਾਲ ਦੇ ਸਰਵਸ੍ਰੇਸ਼ਠ ਹਾਕੀ ਖਿਡਾਰੀ
NEXT STORY