ਮੁੰਬਈ- ਸੁਪਰਹਿੱਟ ਫਿਲਮਾਂ ਲਈ ਜਾਣੇ ਜਾਣ ਵਾਲੇ ਡਾਇਰੈਕਟਰ ਕੁੰਦਨ ਸ਼ਾਹ ਦੀ ਆਉਣ ਵਾਲੀ ਫਿਲਮ 'ਪੀ ਸੇ ਪੀ. ਐੱਮ. ਤੱਕ' ਨੂੰ ਸੈਂਸਰ ਬੋਰਡ ਨੇ ਆੜੇ ਹੱਥੋਂ ਲਿਆ ਹੈ। ਪਹਿਲਾਂ ਰਿਲੀਜ਼ ਹੋ ਚੁੱਕੀਆਂ ਕਈ ਫਿਲਮਾਂ 'ਤੇ ਕੈਂਚੀ ਚਲਾ ਚੁੱਕੇ ਸੈਂਸਰ ਬੋਰਡ ਨੇ ਕੁੰਦਨ ਸ਼ਾਹ ਦੀ ਇਸ ਫਿਲਮ ਦੇ ਕਈ ਡਾਇਲਾਗਸ 'ਤੇ ਕੱਟ ਲਗਾਏ ਹਨ। ਖਬਰਾਂ ਅਨੁਸਾਰ ਸੈਂਸਰ ਬੋਰਡ ਨੇ ਫਿਲਮ 'ਚ ਵਰਤੇ ਗਏ ਸਲਮਾਨ ਖਾਨ, ਸਹਾਰਾ ਮੁੱਖੀ ਸੁਬਰਤ ਰਾਏ ਅਤੇ ਤਾਮਿਲਨਾਡੂ ਦੀ ਸੀ. ਐੱਮ. ਜੈਲਲਿਤਾ ਦੇ ਨਾਂ ਤੱਕ ਹਟਵਾ ਦਿੱਤੇ ਹਨ।
ਕੁੰਦਨ ਸ਼ਾਹ ਮੁਤਾਬਕ ਉਨ੍ਹਾਂ ਦੀ ਫਿਲਮ 'ਚ ਕੋਈ ਵੀ ਅਸ਼ਲੀਲ ਜਾਂ ਭੱਦੇ ਕੁਮੈਂਟ ਦੀ ਵਰਤੋਂ ਨਹੀਂ ਕੀਤੀ ਗਈ ਹੈ ਪਰ ਫਿਰ ਵੀ ਸੈਂਸਰ ਬੋਰਡ ਨੇ ਇਨ੍ਹਾਂ ਤਿੰਨ ਸ਼ਖਸੀਅਤਾਂ ਦਾ ਨਾਂ ਫਿਲਮ 'ਚ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਕੁੰਦਨ ਸ਼ਾਹ ਨੇ ਇਸ ਬਾਰੇ 'ਚ ਕਿਹਾ, ''ਮੈਨੂੰ ਸਲਮਾਨ ਖਾਨ, ਜੈਲਿਲਤਾ ਅਤੇ ਕਈ ਮਸ਼ਹੂਰ ਲੋਕਾਂ ਦੇ ਨਾਂ ਫਿਲਮ 'ਚੋਂ ਹਟਾਉਣ ਲਈ ਕਿਹਾ ਗਿਆ ਜਦੋਂ ਕਿ ਇਨ੍ਹਾਂ ਨਾਵਾਂ ਦੀ ਵਰਤੋਂ ਫਿਲਮ 'ਚ ਕੋਈ ਗਲਤ ਤਰੀਕੇ ਨਾਲ ਨਹੀਂ ਕੀਤੀ ਗਈ ਹੈ।'' ਹਾਲਾਂਕਿ ਕੁੰਦਨ ਸ਼ਾਹ ਦੇ ਸਮਰਥਨ 'ਚ ਕਈ ਬੋਰਡ ਦੇ ਮੈਂਬਰਸ ਖੜੇ ਹੋਏ ਹਨ। ਖਾਸ ਗੱਲ ਇਹ ਹੈ ਕਿ ਸੈਂਸਰ ਬੋਰਡ ਨੇ ਜਿਨਾਂ ਸ਼ਬਦਾਂ ਨੂੰ ਫਿਲਮ 'ਚੋਂ ਹਟਾਇਆ ਹੈ ਉਹ ਸ਼ਬਦ ਸੈਂਸਰ ਬੋਰਡ ਦੀ ਪਾਬੰਦੀ ਸ਼ਬਦਾਂ ਦੀ ਲਿਸਟ 'ਚ ਨਹੀਂ ਹਨ।
'ਫਿਤੂਰ' ਦੇ ਸੈੱਟ 'ਤੇ ਪੁਲਸ ਅਫਸਰ ਬਣੀ ਤੱਬੂ (ਦੇਖੋ ਤਸਵੀਰਾਂ)
NEXT STORY