ਮੁੰਬਈ- ਲੱਗਦਾ ਹੈ ਕਿ ਬਾਲੀਵੁੱਡ ਦੀ ਚੁਲਬੁਲੀ ਅਭਿਨੇਤਰੀ ਪਰਿਣੀਤੀ ਚੋਪੜਾ ਨੂੰ ਸਵੇਰੇ-ਸ਼ਾਮ ਉਠਣਾ ਕਦੇ ਵੀ ਪਸੰਦ ਨਹੀਂ ਹੈ। ਘੱਟ ਤੋਂ ਘੱਟ ਉਸ ਦੀ ਇਕ ਹਾਲੀਆ ਤਸਵੀਰ ਤਾਂ ਇਹ ਜ਼ਾਹਿਰ ਕਰਦੀ ਹੈ, ਜਿਸ 'ਚ ਉਹ ਚਿੜਚਿੜੀ ਦਿਖੀ। ਇਸ ਤਸਵੀਰ 'ਚ ਪਰਿਣੀਤੀ ਇਕ ਕਾਰ 'ਚ ਬੈਠੀ ਦਿਖ ਰਹੀ ਹੈ। ਇਸ ਦੌਰਾਨ ਉਸ ਨੇ ਕੋਈ ਮੇਕਅੱਪ ਨਹੀਂ ਕੀਤਾ ਹੈ। ਉਸ ਨੇ ਗੁਲਾਬੀ ਰੰਗ ਦੀ ਪੂਰੀ ਬਾਂਹ ਵਾਲੀ ਟੀ-ਸ਼ਰਟ ਪਹਿਨ ਰੱਖੀ ਸੀ, ਜਿਸ 'ਤੇ ਲਿਖਿਆ ਸੀ, 'ਚੀਅਰ ਅੱਪ।'
ਉਸ ਨੇ ਟਵਿਟਰ 'ਤੇ ਲਿਖਿਆ ਕਿ ਉਸ ਦੀ ਸਵੈੱਟਸ਼ਰਟ ਵੀ ਉਸ ਨੂੰ ਮੁਸਕਰਾਉਣ ਲਈ ਕਹਿ ਰਹੀ ਹੈ। ਪਿਆਰੀ ਸਵੈੱਟਸ਼ਰਟ। ਕੀ ਤੁਹਾਨੂੰ ਪਤਾ ਹੈ ਕਿ ਇਹ ਕਿੰਨੀ ਸਵੇਰ ਦਾ ਸਮਾਂ ਹੈ? ਚਿੜਚਿੜੀ ਹੋ ਰਹੀ ਹਾਂ। ਮੈਂ ਸਵੇਰੇ ਉਠਣ ਵਾਲੀ ਸ਼ਖਸ ਨਹੀਂ ਹਾਂ। ਪਰਿਣੀਤੀ ਪਿਛਲੀ ਵਾਰ ਕਿਲ ਦਿਲ ਫਿਲਮ 'ਚ ਨਜ਼ਰ ਆਈ ਸੀ, ਜੋ ਬਾਕਸ ਆਫਿਸ 'ਤੇ ਫਲਾਪ ਰਹੀ।
ਵਿਆਹ ਤੋਂ ਪਹਿਲਾਂ ਗਰਭਵਤੀ ਹੋਈਆਂ ਸਨ ਇਹ ਅਭਿਨੇਤਰੀਆਂ (ਦੇਖੋ ਤਸਵੀਰਾਂ)
NEXT STORY