ਮੁੰਬਈ- ਬਾਲੀਵੁੱਡ ਅਭਿਨੇਤਾ ਆਰ. ਮਾਧਵਨ ਅੱਜ 45 ਸਾਲ ਦੇ ਹੋ ਗਏਹ ਹਨ। 1 ਜੂਨ, 1970 ਨੂੰ ਉਨ੍ਹਾਂ ਦਾ ਜਨਮ ਜਮਸ਼ੇਦਪੁਰ 'ਚ ਹੋਇਆ ਸੀ। ਤਾਮਿਲ ਪਰਿਵਾਰ ਦੇ ਹੋਣ ਕਾਰਨ ਉਹ ਪੜ੍ਹਾਈ ਵਿਚ ਜ਼ਿਆਦਾ ਮਹੱਤਵ ਰੱਖਦੇ ਸਨ। ਇਸ ਦੇ ਬਾਵਜੂਦ ਮਾਧਵਨ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਸੀ। ਉਹ ਅੱਠਵੀਂ 'ਚ ਫੇਲ ਹੋ ਚੁੱਕੇ ਹਨ। ਨਾਲ ਹੀ 10ਵੀਂ 'ਚ ਉਨ੍ਹਾਂ ਦੀ ਸਪਲੀਮੈਂਟਰੀ ਵੀ ਆਈ ਸੀ। ਇਕ ਸਮਾਂ ਅਜਿਹਾ ਵੀ ਸੀ, ਜਦੋਂ ਫਿਜ਼ੀਕਸ ਤੇ ਗਣਿਤ 'ਚ ਘੱਟ ਨੰਬਰ ਹੋਣ ਕਾਰਨ ਉਨ੍ਹਾਂ ਨੂੰ ਇੰਜੀਨੀਅਰਿੰਗ ਕਾਲਜ 'ਚ ਦਾਖਲਾ ਨਹੀਂ ਮਿਲ ਰਿਹਾ ਸੀ। ਹਾਲਾਂਕਿ ਕਾਫੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਕੋਹਲਾਪੁਰ ਦੇ ਇੰਜੀਨੀਅਰਿੰਗ ਕਾਲਜ 'ਚ ਦਾਖਲਾ ਮਿਲ ਗਿਆ। ਇਹੀ ਨਹੀਂ ਮਾਧਵਨ ਨੇਵੀ, ਆਰਮੀ ਤੇ ਏਅਰਫੋਰਸ ਦੀ ਟ੍ਰੇਨਿੰਗ ਲੈ ਚੁੱਕੇ ਹਨ।
ਆਰ ਮਾਧਵਨ ਨੇ ਸਾਲ 2001 'ਚ ਡਾਇਰੈਕਟਰ ਗੌਤਮ ਮੈਨਨ ਦੀ ਫਿਲਮ 'ਰਹਿਣਾ ਹੈ ਤੇਰੇ ਦਿਲ ਮੇਂ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 1996 'ਚ ਉਨ੍ਹਾਂ ਨੇ ਸੁਧੀਰ ਮਿਸ਼ਰਾ ਦੇ ਨਿਰਦੇਸਨ 'ਚ ਬਣੀ ਫਿਲਮ 'ਇਸ ਰਾਤ ਕੀ ਸੁਬਾਹ ਨਹੀਂ' ਵਿਚ ਕੰਮ ਕੀਤਾ ਸੀ। ਮਾਧਵਨ ਰੰਗ ਦੇ ਬਸੰਤੀ, ਰਾਮਜੀ ਲੰਦਨਵਾਲੇ, 13ਬੀ, 3 ਇਡੀਅਟਸ, ਤਨੂੰ ਵੈਡਸ ਮਨੂੰ ਤੇ ਤਨੂੰ ਵੈਡਸ ਮਨੂੰ ਰਿਟਰਨਜ਼ ਵਰਗੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਤੇ ਲਗਭਗ ਹਰ ਫਿਲਮ ਵਿਚ ਉਨ੍ਹਾਂ ਦੇ ਅਭਿਨੈ ਦੀ ਤਾਰੀਫ ਹੋਈ ਹੈ। ਉਨ੍ਹਾਂ ਦੇ ਜਨਮਦਿਨ 'ਤੇ ਆਓ ਤੁਹਾਨੂੰ ਦਿਖਾਉਣੇ ਹਾਂ ਕੁਝ ਯਾਦਗਾਰ ਪਲ, ਜਿਨ੍ਹਾਂ ਤੋਂ ਸ਼ਾਇਦ ਤੁਸੀਂ ਪਹਿਲਾਂ ਵਾਕਿਫ ਨਹੀਂ ਹੋਵੋਗੇ।
Hot Pics : ਟੀ. ਵੀ. ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ
NEXT STORY