ਮੁੰਬਈ- ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹੇ 'ਚ ਹਰ ਕੋਈ ਆਪਣੀ ਮਨਪਸੰਦ ਜਗ੍ਹਾ 'ਤੇ ਜਾ ਕੇ ਮਸਤੀ ਕਰ ਰਿਹਾ ਹੈ। ਟੀ. ਵੀ. ਅਭਿਨੇਤਰੀ ਮੌਨੀ ਰਾਏ ਵੀ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਹੈ। ਉਹ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਹੈ। ਉਸ ਨੇ ਇਸ ਮਸਤੀ ਭਰੇ ਪਲ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕੀਤੀਆਂ ਹਨ।
ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੀ ਮਸਤੀ ਕਰ ਰਹੀ ਹੈ। ਕਦੇ ਬੀਚ 'ਤੇ ਤਾਂ ਕਦੇ ਪੂਲ 'ਚ ਮੌਨੀ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਮੌਨੀ ਨੇ ਛੋਟੇ ਪਰਦੇ ਦੇ ਕਈ ਸ਼ੋਅਜ਼ 'ਚ ਆਪਣੀ ਅਦਾਕਾਰੀ ਦਿਖਾਈ ਹੈ।
ਉਸ ਨੇ ਦੇਵੋਂ ਕੇ ਦੇਵ... ਮਹਾਦੇਵ, ਕਿਉਂਕਿ ਸਾਸ ਭੀ ਕਭੀ ਬਹੂ ਥੀ, ਜਨੂੰਨ- ਐਸੀ ਨਫਰਤ ਤੋ ਕੈਸਾ ਇਸ਼ਕ ਸਣੇ ਕੁਝ ਹੋਰ ਸੀਰੀਅਲਜ਼ 'ਚ ਕੰਮ ਕੀਤਾ ਹੈ। ਉਥੇ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ 'ਚ ਵੀ ਉਸ ਨੇ ਆਪਣੇ ਡਾਂਸ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ।
ਸਾਊਥ ਦੀਆਂ ਸੈਕਸੀ ਅਭਿਨੇਤਰੀਆਂ ਸਾਹਮਣੇ ਬਾਲੀਵੁੱਡ ਹਸੀਨਾਵਾਂ ਹਨ ਫੇਲ (ਦੇਖੋ ਤਸਵੀਰਾਂ)
NEXT STORY