ਜਲੰਧਰ (ਪ੍ਰੀਤ)-ਝੂਠੇ ਮੁੰਡੇ ਦੇ ਪ੍ਰੇਮ ਜਾਲ 'ਚ ਫਸ ਕੇ ਕੁੜੀ ਨੇ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਲਈ ਅਤੇ ਹੁਣ ਉਸ ਵਖਤ ਨੂੰ ਪਛਤਾ ਰਹੀ ਹੈ, ਜਦੋਂ ਕਦੇ ਉਸ ਦੀ ਮੁੰਡੇ ਨਾਲ ਮੁਲਾਕਾਤ ਹੋਈ ਸੀ। ਮੁੰਡੇ ਨੇ ਝੂਠਾ ਪਿਆਰ ਦਿਖਾ ਕੇ ਪਹਿਲਾਂ ਕੁੜੀ ਨਾਲ ਜ਼ਬਰ-ਜਨਾਹ ਕਰਕੇ ਉਸ ਨੂੰ ਗਰਭਵਤੀ ਬਣਾ ਦਿੱਤਾ ਅਤੇ ਜਦੋਂ ਕੁੜੀ ਮਾਂ ਬਣ ਗਈ ਤਾਂ ਉਕਤ ਦੋਸ਼ੀ ਨੌਜਵਾਨ ਉਸ ਨੂੰ ਛੱਡ ਕੇ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਬਸਤੀ ਪੀਰਦਾਦ ਇਲਾਕੇ 'ਚ ਰਹਿਣ ਵਾਲੀ ਸੀਤਾ (ਕਾਲਪਨਿਕ ਨਾਂ) ਦੇ ਕਰੀਬ 2 ਸਾਲ ਪਹਿਲਾਂ ਇਲਾਕੇ ਦੇ ਰਹਿਣ ਵਾਲੇ ਕਰਨ ਨਾਂ ਦੇ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਸਨ। ਲੜਕੀ ਦਾ ਦੋਸ਼ ਹੈ ਕਿ ਕਰਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਹ ਗਰਭਵਤੀ ਹੋਈ ਤਾਂ ਉਸ ਨੂੰ ਵਿਆਹ ਦਾ ਲਾਰਾ ਲਾਇਆ। ਪਿਛਲੇ ਦਿਨੀਂ ਜਦੋਂ ਉਸਨੇ ਬੱਚੇ ਨੂੰ ਜਨਮ ਦਿੱਤਾ ਅਤੇ ਹੁਣ ਕਰਨ ਦਾ ਪਤਾ ਨਹੀਂ ਲੱਗ ਰਿਹਾ ਹੈ।
ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕਰਨ ਦੇ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣੇ ਦੇ ਅਡੀਸ਼ਨਲ ਐੱਸ. ਐੱਚ. ਓ. ਅਵਤਾਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਪੱਖ ਨੂੰ ਕਰਨ ਦੇ ਘਰ ਪਰਿਵਾਰ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲਸ ਆਪਣੇ ਪੱਧਰ 'ਤੇ ਕਰਨ ਦੀ ਭਾਲ ਕਰ ਰਹੀ ਹੈ। ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਮੋਹਾਲੀ ਦੀ ਸੋਹਣੀ ਜਿਹੀ ਡਾਕਟਰ ਨੇ ਉਸ ਰਾਤ ਬਾਰੇ ਤਾਂ ਕਦੇ ਸੁਪਨੇ 'ਚ ਵੀ ਨੀ ਸੋਚਿਆ ਹੋਣਾ... (ਤਸਵੀਰਾਂ)
NEXT STORY