ਮੋਹਾਲੀ (ਸਾਗਰ)-ਇੱਥੋਂ ਦੇ ਫੇਜ਼-1 'ਚ ਸਥਿਤ ਇੰਡਸ ਹਸਪਤਾਲ ਵਿਚ ਤਾਇਨਾਤ ਇਕ ਡਾਕਟਰ ਯਸ਼ੁਮਤੀ ਸ਼ਰਮਾ (28) ਦੀ ਆਪਣੇ ਕਿਰਾਏ ਦੇ ਘਰ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਡਿਪ੍ਰੈਸ਼ਨ ਵਿਚ ਸੀ। ਮੌਕੇ ਤੋਂ ਕੁੱਝ ਇੰਜੈਕਸ਼ਨ, ਸਰਿੰਜ ਤੇ ਸ਼ਰਾਬ ਦੀਆਂ ਬੋਤਲਾਂ ਮਿਲੀਆ ਹਨ।
ਪੁਲਸ ਇਨ੍ਹਾਂ ਇੰਜੈਕਸ਼ਨਾਂ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾ ਮੂਲ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਮੰਡੀ ਦੀ ਰਹਿਣ ਵਾਲੀ ਸੀ। ਸੂਚਨਾ ਮਿਲਦੇ ਹੀ ਮ੍ਰਿਤਕਾ ਦੇ ਪਰਿਵਾਰ ਵਾਲੇ ਵੀ ਇੱਥੇ ਪਹੁੰਚ ਗਏ। ਡਾਕਟਰ ਯਸ਼ੁਮਤੀ ਸ਼ਰਮਾ ਦੀ ਮਾਂ ਭਾਵਨਾ ਤੇ ਪਿਤਾ ਮੋਰਧਵਜ ਸ਼ਾਸਤਰੀ ਨੇ ਹੱਤਿਆ ਦਾ ਸ਼ੱਕ ਜ਼ਾਹਿਰ ਕੀਤਾ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਕਰੀਬ 4 ਸਾਲ ਤੋਂ ਫੇਜ਼-1 ਵਿਚ ਕਿਰਾਏ 'ਤੇ ਰਹਿ ਰਹੀ ਸੀ। ਉਹ ਇੰਡਸ ਹਸਪਤਾਲ ਵਿਚ ਗਾਇਨੀ ਡਾਕਟਰ ਸੀ। ਸੋਮਵਾਰ ਸਵੇਰੇ 8 ਵਜੇ ਉਸ ਦੀ ਸਹੇਲੀ ਪ੍ਰਤਿਭਾ ਨੇ ਉਸ ਨੂੰ ਫ਼ੋਨ ਕੀਤਾ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਜਦ ਪ੍ਰਤਿਭਾ ਸਵੇਰੇ 9 ਵਜੇ ਉਸ ਦੇ ਘਰ ਪਹੁੰਚੀ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਯਸ਼ੁਮਤੀ ਬੈੱਡ 'ਤੇ ਅਚੇਤ ਹਾਲਤ ਵਿਚ ਪਈ ਸੀ।
ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਤੇ ਉਸ ਦੇ ਕੋਲ ਇਕ ਸਰਿੰਜ ਵੀ ਪਈ ਸੀ। ਪ੍ਰਤਿਭਾ ਨੇ ਤੁਰੰਤ ਇਸ ਦੀ ਸੂਚਨਾ ਇੰਡਸ ਹਸਪਤਾਲ ਨੂੰ ਦਿੱਤੀ। ਮੌਕੇ 'ਤੇ ਹਸਪਤਾਲ ਦੀ ਐਂਬੂਲੈਂਸ ਪਹੁੰਚ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੌਕੇ 'ਤੇ ਐੱਸ. ਐੱਸ. ਪੀ. ਸਿਟੀ-1 ਆਸ਼ੀਸ਼ ਕਪੂਰ, ਡੀ. ਐੱਸ. ਪੀ. ਸਿਟੀ-1 ਆਲਮ ਵਿਜੇ ਸਮੇਤ ਹੋਰ ਕਈ ਅਧਿਕਾਰੀ ਪਹੁੰਚੇ।
ਕਿਸੇ ਨੇਤਾ ਦਾ ਦਰ ਨਹੀਂ ਜਿੱਥੇ ਨਹੀਂ ਭਟਕੀ ਸ਼ਹੀਦ ਦੀ ਪਤਨੀ ਤੇ ਅੰਤ ਇੰਝ ਫੁੱਟਿਆ ਉਸ ਦਾ ਦਰਦ (ਦੇਖੋ ਤਸਵੀਰਾਂ)
NEXT STORY