ਕੁਆਲਾਲੰਪੁਰ (ਭਾਸ਼ਾ)- ਸ਼ੇਕਸਪੀਅਰ ਦੇ ਹੈਮਲੇਟ ਨੂੰ ਇਕ ਨਵੇਂ ਅੰਦਾਜ਼ ਵਿਚ ਬਿਆਨ ਕਰਦੀ ਵਿਸ਼ਾਲ ਭਾਰਦਵਾਜ ਦੀ 'ਹੈਦਰ' ਅਤੇ ਵਿਕਾਸ ਬਹਿਲ ਦੀ ਫਿਲਮ 'ਕੁਈਨ' 16ਵੇਂ ਆਈਫਾ ਸਮਾਰੋਹ ਵਿਚ ਵੱਡੀ ਜੇਤੂ ਬਣ ਕੇ ਉੱਭਰੀ। ਦੋਹਾਂ ਹੀ ਫਿਲਮਾਂ ਦੇ ਹਿੱਸੇ ਤਿੰਨ-ਤਿੰਨ ਪੁਰਸਕਾਰ ਆਏ, ਜਿਨ੍ਹਾਂ ਵਿਚ ਕੰਗਨਾ ਰਾਣਾਵਤ ਨੂੰ ਸਰਵਸ੍ਰੇਸ਼ਠ ਅਦਾਕਾਰਾ ਦਾ ਪੁਰਸਕਾਰ ਅਤੇ ਸ਼ਾਹਿਦ ਕਪੂਰ ਨੂੰ ਸਰਵਸ੍ਰੇਸ਼ਠ ਅਦਾਕਾਰ ਦਾ ਪੁਰਸਕਾਰ ਮਿਲਿਆ। ਸ਼ਾਹਿਦ ਨੇ ਇਹ ਪੁਰਸਕਾਰ ਵਿਸ਼ਾਲ ਨੂੰ ਸਮਰਪਿਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਫਿਲਮ 'ਚ ਕੰਮ ਕਰਨ ਦਾ ਮੌਕਾ ਦਿੱਤਾ। ਪੁਰਸਕਾਰ ਲੈਂਦਿਆਂ ਸ਼ਾਹਿਦ ਨੇ ਕਿਹਾ ਕਿ ਅੱਜ ਮੈਂ ਇਥੇ ਉਨ੍ਹਾਂ ਦੇ ਕਾਰਨ ਖੜ੍ਹਾ ਹਾਂ। ਇਸ ਫਿਲਮ ਨੂੰ ਕਰਨ ਵਿਚ ਮੈਨੂੰ ਬਹੁਤ ਡਰ ਲਗ ਰਿਹਾ ਸੀ।
'ਹੈਪੀ ਨਿਊ ਈਅਰ' ਵਿਚ ਡਾਂਸ ਟੀਚਰ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਪਾਦੁਕੋਣ ਦੀ ਨਾਮਜ਼ਦਗੀ ਸਰਵਸ੍ਰੇਸ਼ਠ ਅਦਾਕਾਰਾ ਵਰਗ ਵਿਚ ਹੋਈ। ਉਸ ਨੂੰ 'ਵੂਮੈਨ ਆਫ ਦਿ ਈਅਰ' ਦਾ ਪੁਰਸਕਾਰ ਮਿਲਿਆ। ਦੀਪਿਕਾ ਨੇ ਇਹ ਪੁਰਸਕਾਰ ਦੁਨੀਆ ਭਰ ਦੀਆਂ ਔਰਤਾਂ ਨੂੰ ਸਮਰਪਿਤ ਕੀਤਾ। ਸੁਭਾਸ਼ ਘਈ ਨੂੰ 'ਭਾਰਤੀ ਸਿਨੇਮਾ 'ਚ ਵਿਲੱਖਣ ਯੋਗਦਾਨ' ਦੇ ਵੱਕਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਰਿਤੇਸ਼ ਦੇਸ਼ਮੁੱਖ ਦੀ 'ਏਕ ਵਿਲੇਨ' ਨੂੰ ਤਿੰਨ ਪੁਰਸਕਾਰ ਮਿਲੇ।
ਰਿਤੇਸ਼ ਨੂੰ ਆਪਣੇ ਕਿਰਦਾਰ ਲਈ ਸਰਵਸ੍ਰੇਸ਼ਠ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ। ਉਥੇ ਸਰਵਸ੍ਰੇਸ਼ਠ ਨਵੇਂ ਨਿਰਦੇਸ਼ਕ ਦਾ ਪੁਰਸਕਾਰ ਓਮੰਗ ਕੁਮਾਰ ਨੂੰ 'ਮੈਰੀਕਾਮ' ਅਤੇ ਸਾਜਿਦ ਨਾਡੀਆਡਵਾਲਾ ਨੂੰ 'ਕਿੱਕ' ਲਈ ਮਿਲਿਆ। ਵਰੁਣ ਧਵਨ ਨੂੰ 'ਮੈਂ ਤੇਰਾ ਹੀਰੋ' ਲਈ ਸਰਵਸ੍ਰੇਸ਼ਠ ਹਾਸ ਕਲਾਕਾਰ ਦਾ ਪੁਰਸਕਾਰ ਮਿਲਿਆ।
2017 'ਚ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ ਸਲਮਾਨ ਦੀ 'ਕਿਕ 2'
NEXT STORY