ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਬਲਾਕਬਾਸਟਰ ਫਿਲਮ 'ਕਿਕ' ਦੇ ਸੀਕੁਵਲ ਦੀ ਰਿਲੀਜ਼ਿੰਗ ਡੇਟ ਸਾਲ 2017 ਦੀ ਈਦ ਦੱਸੀ ਜਾ ਰਹੀ ਹੈ। ਪਿਛਲੇ ਦਿਨੀਂ ਦੁਬਈ ਦੇ ਇਕ ਐਵਾਰਡ ਸੈਰੇਮਨੀ ਦੌਰਾਨ ਸਲਮਾਨ ਖਾਨ ਨੇ ਫਿਲਮ 'ਕਿਕ' ਦੇ ਸੀਕੁਅਲ ਦਾ ਜ਼ਿਕਰ ਕੀਤਾ ਸੀ ਅਤੇ ਹੁਣ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸਲਮਾਨ ਖਾਨ ਦੀ ਫਿਲਮ 'ਕਿਕ 2' ਬਣਨ 'ਚ ਲਗਭਗ ਦੋ ਸਾਲ ਦਾ ਸਮਾਂ ਲੱਗੇਗਾ ਜਿਸ ਦੇ ਕਾਰਨ ਇਹ ਸਾਲ 2017 ਦੀ ਈਦ 'ਤੇ ਰਿਲੀਜ਼ ਹੋ ਸਕੇਗੀ। ਸੂਤਰਾਂ ਮੁਤਾਬਕ ਸਲਮਾਨ ਖਾਨ ਦੇ ਕੋਲ ਇਕ ਆਈਡੀਆ ਸੀ ਜਿਸ ਨੂੰ ਕਹਾਣੀ ਦਾ ਰੂਪ ਦਿੱਤਾ ਗਿਆ ਹੈ। ਇਸ ਫਿਲਮ 'ਚ ਸਲਮਾਨ ਖਾਨ ਡੇਵਿਲ ਦੇ ਅਵਤਾਰ 'ਚ ਹੀ ਹੋਣਗੇ ਅਤੇ ਜੈਕਲੀਨ ਦੀ ਜਗ੍ਹਾ ਨਵਾਂ ਰੂਪ ਦਿਖਣ ਨੂੰ ਮਿਲ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹੀਂ ਦਿਨੀਂ ਸਲਮਾਨ ਖਾਨ ਫਿਲਮ 'ਬਜਰੰਗੀ ਭਾਈਜਾਨ' ਦੇ ਪ੍ਰਮੋਸ਼ਨ ਅਤੇ ਫਿਲਮ 'ਪ੍ਰੇਮ ਰਤਨ ਧਨ ਪਾਇਓ' ਦੇ ਆਖਰੀ ਪੜ੍ਹਾਅ ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ।
ਭਾਰਤੀ ਫਿਲਮ ਉਦਯੋਗ ਦੀ ਵੱਖਰੀ ਹੀ ਮੰਜ਼ਿਲ- ਅਮਿਤਾਭ ਬੱਚਨ
NEXT STORY