ਨਵੀਂ ਦਿੱਲੀ- ਰਿਐਲਿਟੀ ਸ਼ੋਅ ਬਿੱਗ ਬੌਸ ਨਾਲ ਸ਼ੁਰੂ ਹੋਈ ਓਪੇਨ ਪਟੇਲ ਤੇ ਕਰਿਸ਼ਮਾ ਤੰਨਾ ਦੇ ਪਿਆਰ ਦੀ ਕਹਾਣੀ ਨੱਚ ਬੱਲੀਏ ਸੀਜ਼ਨ 7 ਦੇ ਮੰਚ 'ਤੇ ਨਜ਼ਰ ਆਉਣ ਵਾਲੀ ਹੈ। ਰਿਐਲਿਟੀ ਸ਼ੋਅ ਨੱਚ ਬੱਲੀਏ ਦੌਰਾਨ ਓਪੇਨ ਨੇ ਗੋਡਿਆਂ 'ਤੇ ਝੁਕ ਕੇ ਕਰਿਸ਼ਮਾ ਨੂੰ ਵਿਆਹ ਲਈ ਪਰਪੋਜ਼ ਕੀਤਾ ਸੀ। ਸ਼ੋਅ ਦੇ ਉਸ ਐਪੀਸੋਡ 'ਚ ਪੇਸ਼ਕਾਰੀ ਤੋਂ ਬਾਅਦ ਓਪੇਨ ਨੇ ਸਾਰਿਆਂ ਸਾਹਮਣੇ ਕਰਿਸ਼ਮਾ ਨੂੰ ਪੁੱਛਿਆ ਕਿ ਕੀ ਉਹ ਉਸ ਨਾਲ ਵਿਆਹ ਕਰੇਗੀ? ਇਸ 'ਤੇ ਕਰਿਸ਼ਮਾ ਨੇ ਤੁਰੰਤ ਓਪੇਨ ਨੂੰ ਹਾਂ ਕਰ ਦਿੱਤੀ।
ਓਪੇਨ ਨੇ ਦਰਸ਼ਕਾਂ ਤੇ ਕੁਝ ਬੱਚਿਆਂ ਨੂੰ ਪਲੇਕਾਰਡਸ ਫੜਾ ਦਿੱਤੇ, ਜਿਨ੍ਹਾਂ 'ਤੇ ਲਿਖਿਆ ਸੀ, 'ਮੈਰੀ ਮੀ।' ਛੋਟੇ ਪਰਦੇ ਦੀ ਸਭ ਤੋਂ ਪ੍ਰਸਿੱਧ ਜੋੜੀ ਦੇ ਤੌਰ 'ਤੇ ਦੋਵੇਂ ਕਾਫੀ ਉਭਰ ਚੁੱਕੇ ਹਨ। ਬਿੱਗ ਬੌਸ 'ਚ ਅਫੇਅਰ ਦੀਆਂ ਚਰਚਾਵਾਂ ਤੋਂ ਬਾਅਦ ਓਪੇਨ ਸ਼ੋਅ ਤੋਂ ਬਾਹਰ ਹੋਏ ਸਨ। ਚਰਚਾ ਹੈ ਕਿ ਦੋਵਾਂ ਨੇ ਪਹਿਲਾਂ ਹੀ ਚੋਰੀ-ਛਿਪੇ ਮੰਗਣੀ ਕਰਵਾ ਲਈ ਹੈ। ਦੇਖਣਾ ਇਹ ਹੈ ਕਿ ਇਨ੍ਹਾਂ ਦਾ ਵਿਆਹ ਕਦੋਂ ਹੋਵੇਗਾ?
ਗ੍ਰਿਫਤਾਰ ਮੀਕਾ ਸਿੰਘ ਨੂੰ ਮਿਲੀ ਜ਼ਮਾਨਤ
ਹਾਲਾਂਕਿ ਮੀਕਾ ਸਿੰਘ ਨੂੰ ਇਸ ਮਾਮਲੇ ਵਿਚ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਗ੍ਰਿਫਤਾਰ ਹੋਣ ਦੇ ਕੁਝ ਹੀ ਪਲਾਂ ਬਾਅਦ ਮੀਕਾ ਦੇ ਵਕੀਲ ਨੇ ਕੋਰਟ ਵਿਚ ਜਾ ਕੇ ਜ਼ਮਾਨਤ ਅਰਜ਼ੀ ਦਾਇਰ ਕੀਤੀ, ਜਿਸ 'ਤੇ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਇਹ ਤਸਵੀਰਾਂ ਲਗਾ ਦੇਣਗੀਆਂ ਤੁਹਾਡੇ ਵੀ ਸੀਨੇ 'ਚ ਅੱਗ
NEXT STORY