ਅੰਮ੍ਰਿਤਸਰ : 1993 ਬੰਬ ਕਾਂਡ ਦਾ ਮੁੱਖ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਸ਼ੁਕਰਵਾਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਅੰਮ੍ਰਿਤਸਰ ਦੇ ਕੇਂਦਰੀ ਸੁਧਾਰ ਘਰ ਪੁੱਜ ਗਿਆ। ਇਸ ਦੌਰਾਨ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਦਿੱਲੀ ਜੇਲ 'ਚ ਬੰਦ ਅੱਤਵਾਦੀ ਭੁੱਲਰ ਨੂੰ ਅੰਮ੍ਰਿਤਸਰ ਜੇਲ 'ਚ ਸ਼ਿਫਟ ਕੀਤੇ ਜਾਣ ਨੂੰ ਲੈ ਕੇ ਸ਼ਹੀਦ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਵਲੋਂ ਵੀ ਵਿਰੋਧ ਕੀਤਾ ਗਿਆ ਸੀ। ਇਨ੍ਹਾਂ ਦਾ ਤਰਕ ਸੀ ਕਿ ਭੁੱਲਰ ਦੀ ਪੰਜਾਬ ਵਾਪਸੀ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਦਵਿੰਦਰਪਾਲ ਭੁੱਲਰ 1993 ਵਿਚ ਦਿੱਲੀ ਵਿਚ ਹੋਏ ਬੰਬ ਧਮਾਕਿਆਂ ਦਾ ਦੋਸ਼ੀ ਹੈ, ਜਿਸ ਵਿਚ 9 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 25 ਜ਼ਖਮੀ ਹੋ ਗਏ ਸਨ। ਇਨ੍ਹਾਂ ਧਮਾਕਿਆਂ ਵਿਚ ਯੂਥ ਕਾਂਗਰਸ ਦੇ ਮੁਖੀ ਐਮ.ਐਸ. ਬਿੱਟਾ ਵੀ ਜ਼ਖਮੀ ਹੋ ਗਏ ਸਨ।
20 ਸਾਲ ਦਾ ਮੁੰਡਾ ਇਸ਼ਕ ਨੇ ਸੀ ਪੱਟਿਆ, ਕੀਤਾ ਉਹ ਕਿ ਸਾਰਿਆਂ ਦੀ ਕਰਾ 'ਤੀ ਤੌਬਾ
NEXT STORY