ਮੁੰਬਈ- ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਆਉਣ ਵਾਲੀ ਫਿਲਮ 'ਨੀਰਜਾ' ਵਿਚ ਨੀਰਜਾ ਭਨੋਟ ਦੀ ਮਾਂ ਦੀ ਭੂਮਿਕਾ ਨਿਭਾ ਰਹੀ ਹੈ, ਉਸਦਾ ਕਹਿਣਾ ਹੈ ਕਿ ਉਸਦੀ ਨੀਰਜਾ ਦੀ ਮਾਂ ਨਾਲ ਖੂਬ ਬਣਦੀ ਹੈ।
ਨੀਰਜਾ 'ਜਹਾਜ਼ਰਾਣੀ ਕੰਪਨੀ ਪੈੱਨ., ਐੱਮ. ਦੀ ਨਿਡਰ ਅਟੈਂਡੈਂਟ ਨੀਰਜਾ ਭਨੋਟ ਦੇ ਜੀਵਨ 'ਤੇ ਆਧਾਰਿਤ ਹੈ। 5 ਸਤੰਬਰ 1986 ਨੂੰ ਪੈੱਨ. ਐੱਮ ਦੀ ਉਡਾਨ ਗਿਣਤੀ 73 ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ, ਉਸੇ ਦੌਰਾਨ ਯਾਤਰੀਆਂ ਦੀ ਜਾਨ ਬਚਾਉਣ ਖਾਤਰ ਨੀਰਜਾ ਦੀ ਜਾਨ ਗਈ ਸੀ। ਉਸ ਸਮੇਂ ਉਹ ਸਿਰਫ 22 ਸਾਲਾਂ ਦੀ ਸੀ।
ਸ਼ਬਾਨਾ ਨੇ ਇਕ ਬਿਆਨ ਵਿਚ ਕਿਹਾ ਕਿ ਮੈਨੂੰ ਪਿਛਲੇ ਸਾਲ ਚੰਡੀਗੜ੍ਹ ਵਿਚ ਨੀਰਜਾ ਭਨੋਟ ਪੁਰਸਕਾਰ ਦੇਣ ਲਈ ਸੱਦਾ ਦਿੱਤਾ ਗਿਆ ਸੀ, ਉਸੇ ਦੌਰਾਨ ਮੇਰੀ ਮੁਲਾਕਾਤ ਨੀਰਜਾ ਦੀ ਮਾਂ ਰਮਾ ਜੀ ਨਾਲ ਹੋਈ। ਉਹ ਬਹੁਤ ਹੀ ਚੰਗੀ ਹੈ ਅਤੇ ਸਾਡੀ ਦੋਹਾਂ ਦੀ ਬਹੁਤ ਹੀ ਸਾਂਝ ਹੈ।
ਦੀਪਿਕਾ ਐੱਮ. ਏ. ਐੱਮ. ਦੇ ਬੋਰਡ ਆਫ ਟਰੱਸਟੀਜ਼ 'ਚ ਸ਼ਾਮਲ
NEXT STORY