ਮੁੰਬਈ- ਬਾਲੀਵੁੱਡ ਸਿੰਗਰ ਮੀਕਾ ਸਿੰਘ ਨੂੰ ਡਾਕਟਰ ਨੂੰ ਥੱਪੜ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਹੋਣ ਪਿੱਛੋਂ ਭਾਵੇਂ ਜ਼ਮਾਨਤ ਮਿਲ ਗਈ ਹੈ ਪਰ ਮੀਕਾ ਦੀ ਗ੍ਰਿਫਤਾਰੀ 'ਤੇ ਇਸ ਵਾਰ ਰਾਖੀ ਨੇ ਵੀ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਮੀਕਾ ਦੇ ਜਨਮਦਿਨ 'ਤੇ ਕੋਈ ਨਾ ਕੋਈ ਕਾਂਡ ਜ਼ਰੂਰ ਹੁੰਦਾ ਹੈ। ਰਾਖੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਦੁੱਖ ਹੈ ਕਿ ਉਸ ਦਾ ਜਨਮਦਿਨ ਹੈ ਤੇ ਉਸ ਦੇ ਜਨਮਦਿਨ 'ਤੇ ਹੀ ਕਾਂਡ ਹੁੰਦਾ ਹੈ। ਪਿਛਲੀ ਵਾਰ ਉਸ ਨਾਲ ਹੋਇਆ। ਬਿਲਕੁਲ ਸਹੀ ਕੀਤਾ ਡਾਕਟਰ ਨੂੰ ਮਾਰ ਕੇ। ਡਾਕਟਰ ਬਹੁਤ ਨਸ਼ੇ ਵਿਚ ਸੀ, ਬੈਕ ਸਟੇਜ ਬਦਤਮੀਜ਼ੀ ਕਰ ਰਿਹਾ ਸੀ।
ਮੀਕਾ ਨਾਲ ਸੈਲਫੀ ਖਿੱਚਣ ਦੀ ਜ਼ਿਦ ਕੀਤੀ ਤੇ ਗਾਰਡ ਨੂੰ ਹਟਾ ਕੇ ਉਪਰ ਗਿਆ ਤੇ ਫਿਰ ਹੰਗਾਮਾ ਕਰਨ ਲੱਗਾ। ਰਾਖੀ ਬੋਲੀ ਮੀਕਾ ਦੇ ਹਰ ਬਰਥਡੇ 'ਤੇ ਕਾਂਡ ਹੁੰਦਾ ਹੀ ਹੈ। ਡਾਕਟਰ ਨੂੰ ਥੱਪੜ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਬਾਲੀਵੁੱਡ ਸਿੰਗਰ ਮੀਕਾ ਨੂੰ ਜ਼ਮਾਨਤ ਮਿਲ ਗਈ ਹੈ। ਇਸ 'ਤੇ ਰਾਖੀ ਦਾ ਅਜਿਹਾ ਮੀਕਾ ਪ੍ਰਤੀ ਬਿਆਨ ਵੀ ਕਾਫੀ ਹੈਰਾਨੀ ਭਰਿਆ ਹੈ।
ਸ਼ਬਾਨਾ ਤੇ ਨੀਰਜਾ ਭਨੋਟ ਦੀ ਮਾਂ ਵਿਚਾਲੇ ਡੂੰਘਾ ਲਗਾਅ
NEXT STORY