ਮੁੰਬਈ- ਬਾਲੀਵੁੱਡ ਡਾਇਰੈਕਟਰ ਅਨੁਰਾਗ ਕਸ਼ਯਪ ਦੀ ਫਿਲਮ ਬਾਂਬੇ ਵੈਲਵੇਟ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਤੇ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋ ਗਈ। ਹਾਲਾਂਕਿ ਫਿਲਮ 'ਚ ਕਰਨ ਜੌਹਰ ਦੇ ਅਭਿਨੈ ਦੀ ਰੱਜ ਕੇ ਤਾਰੀਫ ਕੀਤੀ ਗਈ ਪਰ ਫਿਲਮ ਦੇ ਖਰਾਬ ਪ੍ਰਦਰਸ਼ਨ ਨਾਲ ਸਾਰੇ ਕਲਾਕਾਰਾਂ ਦੇ ਸਿਤਾਰੇ ਅੱਜਕਲ ਢਿੱਲਾ ਚੱਲ ਰਿਹਾ ਹੈ। ਹਾਲ ਹੀ 'ਚ ਫਿਲਮ ਬ੍ਰਦਰਜ਼ ਦਾ ਟਰੇਲਰ ਲਾਂਚ ਹੋਇਆ, ਜਿਥੇ ਫਿਲਮ ਬਾਂਬੇ ਵੈਲਵੇਟ ਦਾ ਮਜ਼ਾਕ ਉਡਾਇਆ ਗਿਆ ਤੇ ਕਰਨ ਦੀ ਖਿੱਲੀ ਉਡਾਈ ਗਈ। ਅਸਲ 'ਚ ਹੋਇਆ ਇੰਝ ਕੇ ਫਿਲਮ ਬ੍ਰਦਰਜ਼ ਦੇ ਟਰੇਲਰ ਲਾਂਚ ਸਮੇਂ ਕਰਨ ਜੌਹਰ, ਅਭਿਨੇਤਾ ਸਿਧਾਰਥ ਮਲਹੋਤਰਾ, ਅਕਸ਼ੇ ਕੁਮਾਰ ਮੌਜੂਦ ਸਨ।
ਉਸ ਸਮੇਂ ਅਕਸ਼ੇ ਕੋਲੋਂ ਪੁੱਛਿਆ ਗਿਆ ਕਿ ਜਿਵੇਂ ਕਿ ਇਨ੍ਹੀਂ ਦਿਨੀਂ ਦਰਸ਼ਕ ਚੰਗੀਆਂ ਕਹਾਣੀਆਂ ਵਾਲੀਆਂ ਫਿਲਮਾਂ ਹੀ ਦੇਖਣਾ ਚਾਹੁੰਦੇ ਹਨ ਤਾਂ ਅਭਿਨੇਤਾ ਚੰਗੀਆਂ ਕਹਾਣੀਆਂ 'ਤੇ ਆਧਾਰਿਤ ਫਿਲਮਾਂ ਲਈ ਆਪਣੀ ਫੀਸ ਘੱਟ ਕਰਨ ਨੂੰ ਕਿਉਂ ਤਿਆਰ ਨਹੀਂ ਹੁੰਦੇ ਹਨ ਤਾਂ ਅਕਸ਼ੇ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਉਪਾਅ ਇਹ ਹੈ ਕਿ ਐਕਟਰ ਖੁਦ ਹੀ ਫਿਲਮਾਂ ਪ੍ਰੋਡਿਊਸ ਕਰਨ ਤੇ ਸਫਲ ਫਿਲਮਾਂ ਬਣਾਉਣ, ਫਿਰ ਉਨ੍ਹਾਂ ਨੂੰ ਫੀਸ ਵੀ ਨਹੀਂ ਲੈਣੀ ਪਵੇਗੀ। ਇਸ 'ਤੇ ਕਰਨ ਨੇ ਕਿਹਾ ਕਿ ਪ੍ਰੋਡਿਊਸਰ ਨੂੰ ਐਕਟਰ ਬਣ ਜਾਣਾ ਚਾਹੀਦਾ ਹੈ। ਕਰਨ ਦੇ ਇਹ ਕਹਿਣ ਦੀ ਦੇਰ ਸੀ ਕਿ ਇਸ 'ਤੇ ਅਕਸ਼ੇ ਸ਼ੁਰੂ ਹੋ ਗਏ। ਅਕਸ਼ੇ ਨੇ ਕਰਨ ਨੂੰ ਕਿਹਾ ਕਿ ਜੇਕਰ ਹੁਣ ਤੁਸੀਂ ਵੈਲਵੇਟ ਦੇ ਕੱਪੜੇ ਪਹਿਨ ਕੇ ਆਏ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਵੀ ਬੋਲੋ। ਦੱਸਣਯੋਗ ਹੈ ਕਿ ਅਕਸ਼ੇ ਨੇ ਇਹ ਗੱਲ ਹੱਸਦਿਆਂ ਆਖੀ ਪਰ ਇਸ ਪਿੱਛੇ ਜਿਹੜਾ ਮਤਲਬ ਸੀ, ਉਹ ਥੋੜ੍ਹਾ ਜਿਹਾ ਕਰਨ ਨੂੰ ਥੱਕਾ ਦੇ ਗਿਆ।
ਇਸ ਹਸੀਨਾ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਹੋ ਜਾਓਗੇ ਸ਼ਰਮ ਨਾਲ ਪਾਣੀ-ਪਾਣੀ
NEXT STORY