ਮੁੰਬਈ- ਆਰ ਬਾਲਕੀ ਦੀ ਅਗਲੀ ਫਿਲਮ 'ਚ ਅਦਾਕਾਰ ਅਰਜੁਨ ਕਪੂਰ ਅਤੇ ਕਰੀਨਾ ਕਪੂਰ ਇਕ ਸ਼ਾਦੀਸ਼ੁਦਾ ਕਪਲ ਦੇ ਰੋਲ 'ਚ ਨਜ਼ਰ ਆਉਣਗੇ। ਕਦੇ ਯੰਗ ਅਦਾਕਾਰ ਦੇ ਨਾਲ ਕੰਮ ਕਰਨ ਤੋਂ ਬੱਚਣ ਵਾਲੀ ਅਦਾਕਾਰਾ ਕਰੀਨਾ ਬਾਲਕੀ ਦੇ ਲਈ ਇਹ ਫਿਲਮ ਕਰਨ ਨੂੰ ਰਾਜ਼ੀ ਹੋ ਗਈ ਹੈ। ਖਬਰ ਹੈ ਕਿ ਬਾਲਕੀ ਨੇ ਕਰੀਨਾ ਅਤੇ ਅਰਜੁਨ ਨੂੰ ਆਪਣੇ ਆਫਿਸ ਦੇ ਇਕ ਕਮਰੇ 'ਚ ਬੰਦ ਕਰਨ ਦੀ ਵੀ ਮਨਜ਼ੂਰੀ ਲੈ ਲਈ ਹੈ ਤਾਂ ਜੋ ਦੋਵੇ ਜਮ ਕੇ ਬਹਿਸ ਕਰ ਸਕਣ। ਜੀ ਹਾਂ, ਤੁਸੀਂ ਸਹੀ ਸੁਣਿਆ। ਇਕ ਅਖਬਾਰ ਦੀ ਖਬਰ ਮੁਤਾਬਕ ਬਾਲਕੀ ਚਾਹੁੰਦੇ ਸਨ ਕਿ ਦੋਵੇ ਇਕ ਕਪਲ ਦੀ ਤਰ੍ਹਾਂ ਲੜਾਈ ਕਰਨਾ ਸਿੱਖਣ ਕਿਉਂਕਿ ਫਿਲਮ 'ਚ ਅਜਿਹੇ ਕਈ ਸੀਨਜ਼ ਹੋਣਗੇ ਜਿਸ 'ਚ ਦੋਵਾਂ ਦੇ ਵਿਚਕਾਰ ਕਾਫੀ ਝਗੜੇ ਹੋਣਗੇ।
ਖਬਰਾਂ ਦੀ ਮੰਨੀਏ ਤਾਂ ਦੋਵਾਂ ਨੂੰ ਪੂਰੇ ਪੰਜ ਦਿਨਾਂ ਲਈ ਇਕ ਕਮਰੇ 'ਚ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਦੋਵੇ ਸਹੀ ਤਰ੍ਹਾਂ ਝਗੜ ਸਕਣ। ਬਾਲਕੀ ਖੁਦ ਦੋਵਾਂ ਲਈ ਟ੍ਰੇਨਿੰਗ ਸੈਸ਼ਨ ਰਖਵਾ ਰਹੇ ਹਨ। ਕਰੀਨਾ ਫਿਲਮ 'ਚ ਇਕ ਕੰਮਕਾਜ਼ੀ ਔਰਤ ਦਾ ਕਿਰਦਾਰ ਨਿਭਾਵੇਗੀ ਜਦਕਿ ਉਸ ਦੇ ਪਤ ਦਾ ਰੋਲ ਅਰਜੁਨ ਕਪੂਰ ਕਰਨ ਜਾ ਰਹੇ ਹਨ। ਅਰਜੁਨ ਘਰ ਬੈਠੇ ਆਦਮੀ ਦੀ ਭੂਮਿਕਾ 'ਚ ਹੋਣਗੇ। ਇਸ ਫਿਲਮ 'ਚ ਅਮਿਤਾਭ ਬੱਚਨ ਸਪੈਸ਼ਲ ਅਪੀਯਰੈਂਸ 'ਚ ਨਜ਼ਰ ਆਉਣਗੇ।
ਨੀਲ ਅਤੇ ਰਿਚਾ ਦੀ ਫਿਲਮ ਦੀ ਰਿਲੀਜ਼ਿੰਗ ਡੇਟ ਟਲੀ
NEXT STORY