ਮੁੰਬਈ- ਬਾਲੀਵੁੱਡ 'ਚ ਕਈ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਦੀ ਸ਼ੂਟਿੰਗ ਦੌਰਾਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਫਿਲਮ ਦੀ ਰਿਲੀਜ਼ ਡੇਟ 'ਚ ਵੀ ਦੇਰ ਹੋ ਜਾਂਦੀ ਹੈ। ਸੁਣਨ 'ਚ ਆਇਆ ਹੈ ਕਿ ਰਿਚਾ ਚੱਢਾ ਅਤੇ ਨੀਲ ਨਿਤਿਨ ਮੁਕੇਸ਼ ਦੀ ਫਿਲਮ 'ਇਸ਼ਕੇਰੀਆ' ਠੰਡੇ ਬਸਤੇ 'ਚ ਚਲੀ ਗਈ ਹੈ। ਫਿਲਮ ਨੂੰ ਪਹਿਲਾਂ ਟਾਲ ਦਿੱਤਾ ਗਿਆ ਸੀ ਕਿਉਂਕਿ ਫਿਲਮ ਦੀ ਨਿਰਦੇਸ਼ਕ ਵਿਆਹ ਕਰਨ ਵਾਲੀ ਸੀ। ਇਸ ਵਾਰ ਪ੍ਰੋਡਕਸ਼ਨ ਨਾਲ ਜੁੜੀ ਸ਼ੂਟਿੰਗ ਨੂੰ ਰੋਕਣਾ ਪਿਆ। ਬਾਅਦ 'ਚ ਫਿਰ ਤੋਂ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ। ਹੁਣ ਫਿਲਮ ਦੀ ਸ਼ੂਟਿੰਗ ਪੂਰੀ ਹੋਣ 'ਤੇ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਕਿਉਂਕਿ ਨਿਰਦੇਸ਼ਕ ਪ੍ਰੇਰਣਾ ਵਾਧਵਾ ਦਾ ਵਿਆਹ ਹੋਣ ਵਾਲਾ ਸੀ ਅਤੇ ਫਿਲਮ ਪੋਸਟ ਪ੍ਰੋਡਕਸ਼ਨ ਸਟੇਜ਼ 'ਤੇ ਸੀ। ਖੈਰ ਹੁਣ ਦੇਖਣਾ ਇਹ ਹੈ ਕਿ ਇਹ ਫਿਲਮ ਹੁਣ ਕਦੋਂ ਰਿਲੀਜ਼ ਹੋਵੇਗੀ।
ਕੰਟਰੋਵਰਸੀ ਕੁਈਨ ਰਾਖੀ ਨੇ ਕਿਹਾ 'ਸਲਮਾਨ ਦੇ ਬਾਅਦ ਹੀ ਕਰਾਂਗੀ ਵਿਆਹ' (ਦੇਖੋ ਤਸਵੀਰਾਂ)
NEXT STORY