ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਪਿਛਲੇ ਹਫਤੇ ਇੰਟਰਨੈਸ਼ਨਲ ਇੰਡੀਅਨ ਫਿਲਮਜ਼ ਐਕਡਮੀ (ਆਈਫਾ) ਐਵਾਰਡ ਲਈ ਕੁਆਲਾਲੰਪੁਰ, ਮਲੇਸ਼ੀਆ ਗਈ ਸੀ। ਇਸ ਦੌਰਾਨ ਉਸ ਨੂੰ ਉਥੇ ਦੀਆਂ ਸੜਕਾਂ 'ਤੇ ਘੁੰਮਦੇ ਹੋਏ ਦੇਖਿਆ ਗਿਆ। ਉਸ ਦੇ ਮਲੇਸ਼ੀਆ ਦੌਰੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਥੇ ਸੜਕ ਪਾਰ ਕਰਨ 'ਤੇ ਉਹ ਟ੍ਰੈਫਿਕ ਨੂੰ ਰੋਕ ਰਹੀ ਹੈ। ਉਸ ਦਾ ਇਹ ਅੰਦਾਜ਼ ਕਾਫੀ ਮਜ਼ੇਦਾਰ ਹੈ। ਵਾਈਟ
ਟੋਪ ਅਤੇ ਬਲਿਊ ਜੀਨਸ 'ਚ ਸ਼ਰਧਾ ਕਾਫੀ ਕੂਲ ਨਜ਼ਰ ਆ ਰਹੀ ਹੈ। ਦੱੱਸਿਆ ਜਾਂਦਾ ਹੈ ਕਿ ਸ਼ਰਧਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਏਬੀਸੀਡੀ 2' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਹ ਫਿਲਮ 26 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਕਿਊਟ ਤੋਂ ਹੌਟ ਬਣ ਗਈ ਸ਼੍ਰੀਦੇਵੀ ਦੀ ਛੋਟੀ ਬੇਟੀ (ਦੇਖੋ ਤਸਵੀਰਾਂ)
NEXT STORY