ਮੁੰਬਈ- ਅਦਾਕਾਰਾ ਰਾਧਿਕਾ ਆਪਟੇ ਆਪਣੀ ਅਗਲੀ ਫਿਲਮ 'ਬਾਂਬੇਰੀਆ' ਦੀ ਸ਼ੂਟਿੰਗ ਤੋਂ ਕੁਝ ਸਮਾਂ ਕੱਢ ਕੇ ਟ੍ਰੇਨਿੰਗ ਲਈ ਹਿਮਾਲਿਆ ਗਈ ਹੈ। ਰਾਧਿਕਾ ਨੂੰ ਨਵੀਂਆਂ-ਨਵੀਂਆਂ ਥਾਵਾਂ 'ਤੇ ਘੁੰਮਣਾ ਚੰਗਾ ਲੱਗਦਾ ਹੈ। ਉਹ ਬਚਪਨ ਤੋਂ ਹੀ ਘੁੰਮਦੀ ਫਿਰਦੀ ਰਹੀ ਹੈ। ਉਸ ਦੇ ਪ੍ਰਤੀਨਿਧੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਰਾਧਿਕਾ ਇਕ ਉਤਸਾਹੀ ਸੈਲਾਨੀ ਹੈ। ਉਸ ਨੇ ਪਹਿਲਾਂ ਵੀ ਯਾਤਰਾਵਾਂ ਕੀਤੀਆਂ ਹਨ। 'ਬਾਂਬੇਰੀਆ' ਫਿਲਮ ਦੇ ਨਿਰਮਾਤਾ ਬ੍ਰਿਟਿਸ਼ ਫਿਲਮ ਨਿਰਮਾਤਾ ਮਾਈਕਲ ਵਾਰਡ ਹਨ। ਇਸ ਫਿਲਮ 'ਚ ਅਕਸ਼ੈ ਓਬਰਾਏ, ਸਿਧਾਰਥ ਕਪੂਰ, ਰਵੀ ਕਿਸ਼ਨ ਅਤੇ ਸ਼ਿਲਪਾ ਸ਼ੁਕਲਾ ਹੈ।
ਜਦੋਂ ਮਲੇਸ਼ੀਆ ਦੀਆਂ ਸੜਕਾਂ 'ਤੇ ਸ਼ਰਧਾ ਨੇ ਰੋਕ ਦਿੱਤੀ ਟ੍ਰੈਫਿਕ (ਦੇਖੋ ਤਸਵੀਰਾਂ)
NEXT STORY