ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਸੰਬੰਧ ਹੁਣ ਮਧੁਰ ਨਹੀਂ ਰਹੇ। ਦੋਵੇ ਸਿਤਾਰੇ ਆਖਿਰੀ ਵਾਰ ਪਰਦੇ 'ਤੇ 'ਏਕ ਥਾ ਟਾਈਗਰ' ਫਿਲਮ 'ਚ ਦਿਖਾਈ ਦਿੱਤੇ ਸਨ। ਖਬਰਾਂ ਮੁਤਾਬਕ ਸਲਮਾਨ ਖਾਨ ਨੇ 7 ਕਰੋੜ ਦੇ ਇਕ ਵਿਗਿਆਪਨ ਦਾ ਆਫਰ ਹਾਲ ਹੀ 'ਚ ਠੁਕਰਾਇਆ ਹੈ। ਇਸ ਵਿਗਿਆਪਨ ਦਾ ਆਫਰ ਸਲਮਾਨ ਦੇ ਨਾਲ ਕੈਟਰੀਨਾ ਕੈਫ ਨੂੰ ਮਿਲਿਆ ਸੀ। ਸੂਤਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਕੈਟਰੀਨਾ ਕੈਫ ਦੇ ਨਾਲ ਵਿਗਿਆਪਨ ਕਰਨ ਦੇ ਆਫਰ ਤੋਂ ਖੁਸ਼ ਨਹੀਂ ਸਨ। ਇਸ ਕਾਰਨ ਸਲਮਾਨ ਨੇ ਵਿਗਿਆਪਨ ਦੇ ਆਫਰ ਨੂੰ ਠੁਕਰਾ ਦਿੱਤਾ ਹੈ।
ਵਰਣਨਯੋਗ ਹੈ ਕਿ ਕੁਝ ਦਿਨਾਂ ਤੋਂ ਕੈਟਰੀਨਾ ਕਪੂਰ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਹੈ। ਇਸ ਦੇ ਕਾਰਨ ਸਲਮਾਨ ਅਤੇ ਕੈਟਰੀਨਾ ਦੇ ਵਿਚਕਾਰ ਦੂਰੀਆਂ ਵਧੀਆ। ਸਲਮਾਨ ਨੇ ਤਾਂ ਆਪਣੀ ਭੈਣ ਅਰਪਿਤਾ ਦੇ ਵਿਆਹ 'ਚ ਵੀ ਚੁਟਕੀ ਲੈਂਦੇ ਹੋਏ ਇਥੋਂ ਤੱਕ ਕਹਿ ਦਿੱਤਾ ਸੀ ਕਿ ਕੈਟਰੀਨਾ ਨੇ ਖਾਨ ਬਣਨ ਦਾ ਮੌਕਾ ਗੁਆ ਦਿੱਤਾ ਹੈ।
'ਹਮਾਰੀ ਅਧੂਰੀ ਕਹਾਣੀ' ਨੇ ਪਹਿਲੇ ਦਿਨ ਕੀਤੀ ਰਿਕਾਰਡ ਤੋੜ ਕਮਾਈ
NEXT STORY