ਮੁੰਬਈ- ਬਾਲੀਵੁੱਡ ਦੇ ਡਾਂਸਿੰਗ ਸਟਾਰ ਯਾਨੀ ਕਿ ਮਿਥੁਨ ਚੱਕਰਵਤੀ ਅੱਜ ਯਾਨੀ 16 ਜੂਨ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਫਿਲਮੀਂ ਕੈਰੀਅਰ ਦੇ ਸ਼ੁਰੂਆਤੀ ਸਾਲਾਂ 'ਚ ਹੀ ਮਿਥੁਨ ਫਾਈਟ ਸੀਨ ਅਤੇ ਡਾਂਸ ਸੀਨ ਲਈ ਲੋਕਾਂ 'ਚ ਪਛਾਣੇ ਜਾਣ ਲੱਗੇ ਸੀ। 'ਡਿਸਕੋ ਡਾਸਰ' ਨੇ ਉਨ੍ਹਾਂ ਨੂੰ ਬਾਲੀਵੁੱਡ ਫਿਲਮ ਇੰਡਸਟਰੀਜ਼ ਦਾ ਪਹਿਲਾਂ ਡਾਂਸਿੰਗ ਸਟਾਰ ਬਣਾ ਦਿੱਤਾ ਅਤੇ ਉਨ੍ਹਾਂ ਦੇ ਡਾਂਸਿੰਗ ਸਟਾਈਲ ਨੇ ਹਰ ਥਾਂ 'ਤੇ ਧੂਮ ਮਚਾ ਦਿੱਤੀ ਸੀ। ਮਿਥੁਨ ਚੱਕਰਵਰਤੀ ਨੂੰ ਆਪਣੀ ਪਹਿਲੀ ਫਿਲਮ 'ਮਰਗਯਾ' ਲਈ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਉਧਰ ਕਿਹਾ ਜਾਂਦਾ ਹੈ ਕਿ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਨਕਸਲੀ ਗਤੀਵਿਧੀਆਂ 'ਚ ਉਸ ਦਾ ਝੁਕਾਅ ਸੀ ਪਰ ਬਾਅਦ 'ਚ ਸੀਪੀਆਈ ਦੇ ਨੇਤਾ ਸੁਭਾਸ਼ ਚੱਕਰਵਰਤੀ ਅਤੇ ਜੋਤੀ ਬਸੁ ਨਾਲ ਉਨ੍ਹਾਂ ਦੇ ਬਹੁਤ ਡੂੰਘੇ ਸੰਬੰਧ ਰਹੇ। ਮਿਥੁਨ ਨੇ ਸਾਲ 1982 'ਚ ਫਿਲਮ ਅਦਾਕਾਰਾ ਯੋਗਿਤਾ ਬਾਲੀ ਨਾਲ ਵਿਆਹ ਕੀਤਾ। ਉਸ ਦੇ ਤਿੰਨ ਬੇਟੇਅਤੇ ਇਕ ਬੇਟੀ ਹੈ। ਦੱਸਿਆ ਜਾਂਦਾ ਹੈ ਕਿ ਮਿਥੁਨ ਚੱਕਰਵਰਤੀ ਨੂੰ ਤਿੰਨ ਰਾਸ਼ਟਰੀ ਪੁਰਸਕਾਰ, ਦੋ ਫਿਲਮ ਫੇਅਰ ਪੁਰਸਕਾਰ, ਦੋ ਸਟਾਰਡਸਟ ਐਵਾਰਡ ਅਤੇ ਇਕ ਸਟਾਰ ਸਕ੍ਰੀਨ ਐਵਾਰਡ ਵੀ ਮਿਲ ਚੁੱਕਾ ਹੈ ਪਰ ਉਸ ਦੀ ਪਛਾਣ ਉਸ ਦੇ ਵੱਖਰੇ ਢੰਗ ਨਾਲ ਚੱਲਣ ਦੇ ਸਟਾਈਲ, ਡਾਂਸ ਦੇ ਮਹਾਰਥ ਅਤੇ ਫਾਈਟਿੰਗ ਸੀਨ ਨੂੰ ਲੈ ਕੇ ਲੋਕਾਂ ਦੇ ਦਿਲ ਦਿਮਾਗ 'ਤੇ ਬਣੇ ਰਹੇ। ਮਿਥੁਨ ਦੀਆਂ ਕੁਝ ਹਿੱਟ ਫਿਲਮਾਂ 'ਚ 'ਸੁਰੱਖਿਆ','ਤਰਾਨਾ','ਹਮ ਪਾਂਚ', 'ਸ਼ੌਕੀਨ', 'ਵਾਰਦਾਤ', 'ਡਿਸਕੋ ਡਾਂਸਰ', 'ਪਿਆਰ ਝੁਕਤਾ ਨਹੀਂ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ ਜਿਸ 'ਚ ਉਨ੍ਹਾਂ ਨੇ ਹੀਰੋ ਦਾ ਕਿਰਦਾਰ ਨਿਭਾਇਆ ਸੀ।
ਅਕਸ਼ੈ ਨੂੰ ਲੈ ਕੇ ਵਿਪੁਲ ਬਣਾਉਣਗੇ 'ਨਮਸਤੇ ਇੰਗਲੈਂਡ'
NEXT STORY