ਮੁੰਬਈ- ਨਿਰਦੇਸ਼ਕ ਵਿਪੁਲ ਅੰਮ੍ਰਿਤਪਾਲ ਸ਼ਾਹ ਦੀ 2007 'ਚ ਫਿਲਮ 'ਨਮਸਤੇ ਲੰਡਨ' ਆਈ ਸੀ। ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਸਟਾਟਰ ਇਸ ਕਾਮੇਡੀ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਸੀ। ਇਹ ਫਿਲਮ ਦੇ ਦੋਵਾਂ ਹੀ ਸਿਤਾਰਿਆਂ ਦੇ ਕੈਰੀਅਰ ਲਈ ਚੰਗਾ ਮੋੜ ਸਾਬਿਤ ਹੋਈ ਸੀ। ਹੁਣ ਵਿਪੁਲ ਨਵੀਂ ਫਿਲਮ 'ਨਮਸਤੇ ਇੰਗਲੈਂਡ' ਬਣਾਉਣ ਵਾਲੇ ਹਨ। ਸੂਤਰ ਦੱਸਦੇ ਹਨ ਕਿ ਇਸ 'ਚ ਅਕਸ਼ੈ ਕੁਮਾਰ ਲੀਡ ਰੋਲ 'ਚ ਹੋਣਗੇ। ਅਦਾਕਾਰਾ ਕੌਣ ਹੋਵੇਗੀ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ। ਸੁਣਨ 'ਚ ਲੱਗਦਾ ਹੈ ਕਿ 'ਨਮਸਤੇ ਲੰਡਨ' ਦਾ ਸੀਕੁਅਲ ਹੋਵੇਗੀ ਪਰ ਅਜਿਹਾ ਨਹੀਂ ਹੈ। ਇਹ ਫਿਲਮ ਇਸ ਲਵ ਸਟੋਰੀ ਦੱਸੀ ਜਾ ਰਹੀ ਹੈ।
ਆਪਣੇ ਵਿਆਹ 'ਚ ਮੀਡੀਆ ਦੇਖ ਭੜਕੇ ਇਹ ਟੀਵੀ ਸਟਾਰ (ਦੇਖੋ ਤਸਵੀਰਾਂ)
NEXT STORY