ਜਲੰਧਰ- ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਰਦਾਰਜੀ' ਕਾਰਨ ਕਾਫੀ ਚਰਚਾ 'ਚ ਹਨ। ਇਸ ਫਿਲਮ ਦੇ ਟਰੇਲਰ ਤੇ ਗੀਤਾਂ ਨੇ ਦਰਸ਼ਕਾਂ ਨੂੰ ਹੱਸਣ ਤੇ ਨੱਚਣ 'ਤੇ ਮਜਬੂਰ ਕਰ ਦਿੱਤਾ ਹੈ। ਫਿਲਮ ਦਾ ਟਰੇਲਰ ਦੇਖ ਕੇ ਇਸ ਦਾ ਕੰਸੈਪਟ ਵੀ ਵੱਖਰਾ ਲੱਗ ਰਿਹਾ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਹੈ ਕਿ ਫਿਲਮ ਸੁਪਰਹਿੱਟ ਹੋਵੇਗੀ। ਫਿਲਮ ਦੇ ਗੀਤ ਅੱਜਕਲ ਪੰਜਾਬੀਆਂ ਦੇ ਬੁੱਲ੍ਹਾਂ 'ਤੇ ਚੜ੍ਹੇ ਹੋਏ ਹਨ।
ਖੈਰ ਇਥੇ ਅਸੀਂ ਗੱਲ ਕਰ ਰਹੇ ਹਾਂ ਦਿਲਜੀਤ ਦੀ ਫਿਲਮ ਦੇ ਇਕ ਹੋਰ ਡਾਇਲਾਗ ਪ੍ਰੋਮੋ ਦੀ। ਇਸ ਵੀਡੀਓ ਵਿਚ ਦਿਲਜੀਤ ਦੁਸਾਂਝ ਕਾਮੇਡੀ ਕਿੰਗ ਜਸਵਿੰਦਰ ਭੱਲਾ ਨਾਲ ਆਪਣੇ ਫੇਵਰੇਟ ਐਨੀਮਲ ਬਾਰੇ ਗੱਲਬਾਤ ਕਰ ਰਹੇ ਹਨ। ਹੁਣ ਦਿਲਜੀਤ ਕਿਵੇਂ ਆਪਣੇ ਫੇਵਰੇਟ ਐਨੀਮਲ ਬਾਰੇ ਜਸਵਿੰਦਰ ਭੱਲਾ ਨੂੰ ਅੰਗਰੇਜ਼ੀ 'ਚ ਦੱਸਦੇ ਹਨ ਤੁਸੀਂ ਖੁਦ ਹੀ ਇਹ ਵੀਡੀਓ ਦੇਖ ਕੇ ਜਾਣ ਲਓ।
ਬੁਰਕਾ ਪਹਿਨੇ ਨਜ਼ਰ ਆਉਣਗੇ ਸਲਮਾਨ ਖਾਨ
NEXT STORY