ਮੁੰਬਈ- ਲਾਲ ਕ੍ਰਿਸ਼ਨ ਅਡਵਾਨੀ ਦੇ ਦੇਸ਼ ਵਿਚ ਮੁੜ ਐਮਰਜੈਂਸੀ ਵਰਗੇ ਹਾਲਾਤ ਦੀ ਸ਼ੰਕਾ ਤੋਂ ਇਨਕਾਰ ਨਾ ਕੀਤੇ ਜਾਣ ਸਬੰਧੀ ਬਿਆਨ ਤੋਂ ਬਾਅਦ ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਦੇ ਦਿੱਗਜ਼ ਨੇਤਾ ਦੀ ਟਿੱਪਣੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਹ ਜਾਣਨ ਦੀ ਲੋੜ ਹੈ ਕਿ ਉਨ੍ਹਾਂ ਦਾ ਕਥਨ ਕਿਸੇ ਲਈ ਸੀ। ਸ਼ਿਵਸੈਨਾ ਨੇ ਆਪਣੇ ਮੁੱਖ 'ਸਾਮਨਾ' ਦੇ ਸੰਪਾਦਕੀ ਵਿਚ ਕਿਹਾ, ਲਾਲਕ੍ਰਿਸ਼ਨ ਅਡਵਾਨੀ ਦੇਸ਼ ਦੇ ਸਭ ਤੋਂ ਵੱਡੇ ਨੇਤਾ ਹਨ, ਜਿਨਾਂ ਨੇ ਹਰ ਮੌਸਮ ਨੂੰ ਦੇਖਿਆ ਹੈ ਅਤੇ ਹਰ ਉਤਾਰ-ਚੜ੍ਹਾਅ ਤੋਂ ਲੰਘੇ ਹਨ।
ਅੱਜ ਉਹ ਭਾਵੇਂ ਹੀ ਮੁੱਖ ਧਾਰਾ ਦੀ ਰਾਜਨੀਤੀ 'ਚ ਨਾ ਹੋਣ ਪਰ ਭਾਜਪਾ ਨੇਤਾ ਅਤੇ ਮੀਡੀਆ ਇਹ ਜਾਣਦਾ ਹੈ ਕਿ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿਚ ਜਦੋਂ ਉਨ੍ਹਾਂ ਨੇ ਐਮਰਜੈਂਸੀ ਵਰਗੇ ਹਾਲਾਤ ਮੁੜ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਤਾਂ ਚਰਚਾ ਦਾ ਕੇਂਦਰ ਬਿੰਦੂ ਉਹ ਹੋ ਗਏ। ਸ਼ਿਵਸੈਨਾ ਨੇ ਕਿਹਾ ਕਿ ਅਡਵਾਨੀ ਨੇ ਐਮਰਜੈਂਸੀ ਫਿਰ ਤੋਂ ਲਾਉਣ ਨੂੰ ਲੈ ਕੇ ਸ਼ੰਕਾ ਪ੍ਰਗਟ ਕੀਤੀ ਹੈ, ਤਾਂ ਉਹ ਯਕੀਨੀ ਤੌਰ 'ਤੇ ਕਿਸੇ ਵੱਲ ਇਸ਼ਾਰਾ ਕਰ ਰਹੇ ਹਨ। ਹੁਣ ਪ੍ਰਸ਼ਨ ਇਹ ਹੈ ਕਿ ਉਹ ਕਿਹੜਾ ਵਿਅਕਤੀ ਹੈ, ਜਿਸ ਵੱਲ ਅਡਵਾਨੀ ਇਸ਼ਾਰਾ ਕਰ ਰਹੇ ਹਨ? ਸ਼ਿਵਸੈਨਾ ਨੇ ਕਿਹਾ ਕਿ ਅਡਵਾਨੀ 1975 'ਚ ਲੱਗੇ ਐਮਰਜੈਂਸੀ ਦੇ ਗਵਾਹ ਹਨ, ਜਦੋਂ ਨੇਤਾ ਬਿਨਾਂ ਪੁਖਤਾ ਕਾਰਨਾਂ ਤੋਂ ਸਲਾਖਾਂ ਪਿੱਛੇ ਬੰਦ ਕਰ ਦਿੱਤੇ ਗਏ ਅਤੇ ਦੇਸ਼ 'ਚ ਪੂਰੀ ਤਰ੍ਹਾਂ ਅਰਾਜਕਤਾ ਸੀ।
ਪ੍ਰੇਮ ਵਿਆਹ ਨਾ ਹੋਣ ਤੋਂ ਨਾਰਾਜ਼ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY