ਮੁੰਬਈ- ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮ ਮੇਕਰ ਕਰਨ ਜੌਹਰ ਦੇ ਪ੍ਰੋਡਕਸ਼ਨ ਦੀ ਅਗਾਮੀ ਸਾਊਥ ਇੰਡੀਅਨ ਫਿਲਮ ਬਾਹੁਬਲੀ ਇਨ੍ਹੀਂ ਦਿਨੀਂ ਬੇਹੱਦ ਚਰਚਾ ਹਾਸਲ ਕਰ ਰਹੀ ਹੈ। ਅਜਿਹੇ ਵਿਚ ਸੁਪਰਸਟਾਰ ਵਿਜੇ ਦੀ ਤਾਮਿਲ ਐਕਸ਼ਨ ਡਰਾਮਾ ਫਿਲਮ 'ਪੁਲੀ' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਡਾਇਰੈਕਟਰ ਚਿੰਬੂ ਦੇਵੇਨ ਦੀ ਇਸ ਫਿਲਮ 'ਚ ਸੁਪਰਸਟਾਰ ਇੱਲਯਪਥੀ ਵਿਜੇ, ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ, ਸ਼ਰੂਤੀ ਹਾਸਨ, ਹੰਸਿਕਾ ਮੋਟਵਾਨੀ ਤੇ ਮੱਖੀ ਫਿਲਮ ਦੇ ਸਟਾਰ ਸੁਦੀਪ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਸ ਫਿਲਮ ਨਾਲ ਸ਼੍ਰੀਦੇਵੀ ਲਗਭਗ 2 ਦਹਾਕੇ ਬਾਅਦ ਤਾਮਿਲ ਫਿਲਮ ਇੰਡਸਟਰੀ 'ਚ ਵਾਪਸੀ ਕਰ ਰਹੀ ਹੈ। ਢੇਰ ਸਾਰੇ ਇਫੈਕਟਸ, ਸਟੰਟਸ ਤੇ ਐਕਸ਼ਨ ਸੀਨਜ਼ ਨਾਲ ਭਰਪੂਰ ਇਸ ਫਿਲਮ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ 'ਚ ਸ਼੍ਰੀਦੇਵੀ ਇਕ ਰਾਣੀ ਦਾ ਰੋਲ ਨਿਭਾਅ ਰਹੀ ਹੈ ਤੇ ਉਸ ਕੋਲ ਕਾਫੀ ਸ਼ਕਤੀਆਂ ਹਨ।
ਇਕ ਵਾਰ ਫਿਰ ਵਧੀਆਂ ਸਲਮਾਨ ਦੀਆਂ ਮੁਸ਼ਕਲਾਂ
NEXT STORY