ਮੁੰਬਈ- ਅਦਾਕਾਰ ਸਲਮਾਨ ਖਾਨ ਸ਼ਾਇਦ ਹੀ ਆਪਣੀ ਕਿਸੇ ਗਰਲਫਰੈਂਡ ਨੂੰ ਭੁਲਾ ਪਾਏ ਹੋਣ। ਹਾਲ ਹੀ 'ਚ ਸਲਮਾਨ ਖਾਨ ਨੇ ਦੁਬਈ ਦੇ ਇਕ ਐਵਾਰਡ ਫੰਕਸ਼ਨ 'ਚ ਆਪਣੀ ਅਤੇ ਕੈਟਰੀਨਾ ਦੀ ਜੋੜੀ ਨੂੰ ਆਨ-ਸਕ੍ਰੀਨ ਬੈਸਟ ਜੋੜੀ ਦੱਸਿਆ ਸੀ। ਉਧਰ ਫਿਲਮ 'ਬਜਰੰਗੀ ਭਾਈਜਾਨ' ਦੀ ਕਸ਼ਮੀਰ 'ਚ ਸ਼ੂਟਿੰਗ ਨੇ ਉਨ੍ਹਾਂ ਨੂੰ ਕੈਟਰੀਨਾ ਕੈਫ ਦੀ ਯਾਦ ਦੁਆ ਦਿੱਤੀ। ਫਿਲਮ 'ਬੈਂਡ ਬਾਜਾ ਬਾਰਾਤ' ਨਾਲ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਣਵੀਰ ਸਿੰਘ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਿਆਰ ਦੀ ਕਾਫੀ ਚਰਚਾ ਰਹੀ ਸੀ। ਹਾਲਾਂਕਿ ਇਨ੍ਹਾਂ ਨੇ ਕਦੇ ਵੀ ਆਪਣੀ ਰਿਲੇਸ਼ਨਸ਼ਿਪ ਨੂੰ ਸਵੀਕਾਰ ਨਹੀਂ ਕੀਤਾ ਫਿਰ ਵੀ ਉਨ੍ਹਾਂ ਦੀਆਂ ਨਜ਼ਦੀਕੀਆਂ ਕਾਫੀ ਕੁਝ ਕਹਿ ਗਈਆਂ ਸਨ। ਇਨ੍ਹਾਂ ਤੋਂ ਇਲਾਵਾ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ, ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ, ਜਾਨ ਅਬਰਾਹਿਮ ਅਤੇ ਬਿਪਾਸ਼ਾ ਬਸੁ, ਅਕਸ਼ੈ ਕੁਮਾਰ ਅਤੇ ਸ਼ਿਲਪਾ ਸ਼ੈੱਟੀ ਵਰਗੇ ਮਸ਼ਹੂਰ ਸਿਤਾਰੇ ਇਕ ਦੂਜੇ ਨਾਲ ਬਿਤਾਇਆ ਸਮਾਂ ਨਹੀਂ ਭੁਲਾ ਪਾਏ ਹਨ।
ਸ਼੍ਰੀਦੇਵੀ ਦੀ ਫਿਲਮ 'ਪੁਲੀ' ਦਾ ਟੀਜ਼ਰ ਹੋਇਆ ਰਿਲੀਜ਼ (ਵੀਡੀਓ)
NEXT STORY