ਮੁੰਬਈ- ਦੱਖਣ ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਤਮੰਨਾ ਭਾਟੀਆ ਨੇ ਆਪਣੀ ਆਉਣ ਵਾਲੀ ਫਿਲਮ 'ਬਾਹੁਬਲੀ' ਲਈ ਆਪਣਾ ਭਾਰ ਵਧਾਇਆ ਹੈ। ਤਮੰਨਾ ਨੇ ਕਿਹਾ ਕਿ ਕਈ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਮੈਂ ਬਾਹੁਬਲੀ ਲਈ ਭਾਰ ਘਟਾਇਆ ਪਰ ਅਸਲ ਵਿਚ ਮੈਨੂੰ ਇਸ ਲਈ ਭਾਰ ਵਧਾਉਣਾ ਪਿਆ, ਕਿਉਂਕਿ ਮੈਂ ਇਕ ਅਜਿਹੇ ਅਦਾਕਾਰ ਨਾਲ ਕੰਮ ਕਰ ਰਹੀ ਹੈ ਜੋ ਛੇ ਫੁੱਟ ਤਿੰਨ ਇੰਚ ਦੇ ਹਨ, ਮੈਂ ਉਸਦੇ ਸਾਹਮਣੇ ਪਿੱਦੀ ਜਿਹੀ ਲੱਗ ਰਹੀ ਸੀ। ਮੈਂ ਜੋ ਭੂਮਿਕਾ ਨਿਭਾਅ ਰਹੀ ਹਾਂ, ਉਸ ਲਈ ਮੈਨੂੰ ਇਕ ਯੋਧੇ ਵਰਗਾ ਦਿਸਣਾ ਸੀ। ਤਮੰਨਾ ਦਾ ਮੰਨਣਾ ਹੈ ਕਿ ਅੱਜਕਲ ਲੋਕਾਂ ਵਿਚ ਭਾਰ ਘੱਟ ਕਰਨ ਨੂੰ ਲੈ ਬਹੁਤ ਜਨੂੰਨ ਹੈ ਪਰ ਉਹ ਮੰਨਦੀ ਹੈ ਕਿ ਸਿਹਤ ਅਤੇ ਫਿੱਟ ਮਹਿਸੂਸ ਕਰਨਾ ਵੱਧ ਜ਼ਰੂਰੀ ਹੈ।
ਬੱਚਿਆਂ ਦੇ ਨਾਂ ਪੀਕੂ ਰੱਖੇ ਜਾ ਰਹੇ ਹਨ : ਦੀਪਿਕਾ
NEXT STORY