ਮੁੰਬਈ- ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਦੀ ਫਿਲਮ 'ਪੀਕੂ' ਦੀ ਸਫਲਤਾ ਤੋਂ ਬਾਅਦ ਲੋਕ ਆਪਣੇ ਬੱਚਿਆਂ ਦਾਂ ਨਾਂ 'ਪੀਕੂ' ਰੱਖ ਰਹੇ ਹਨ। ਦੀਪਿਕਾ ਦੀ ਫਿਲਮ 'ਪੀਕੂ' ਅਜੇ ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਦੀਪਿਕਾ ਨੇ 'ਪੀਕੂ' ਦੀ ਟਾਈਟਲ ਭੂਮਿਕਾ ਨਿਭਾਈ ਹੈ। 'ਪੀਕੂ' ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ। ਫਿਲਮ ਦੇਖਣ ਤੋਂ ਬਾਅਦ ਕਈ ਮਾਤਾ-ਪਿਤਾ ਆਪਣੀਆਂ ਬੇਟੀਆਂ ਦੇ ਨਾਂ ਪੀਕੂ ਰੱਖ ਰਹੇ ਹਨ। ਇਸ ਫਿਲਮ 'ਚ ਦੀਪਿਕਾ ਦੇ ਕਿਰਦਾਰ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਅਤੇ ਇਹ ਪਿਆਰ ਹੁਣ ਵੀ ਜਾਰੀ ਹੈ। ਲਗਾਅ ਇੰਨਾ ਜ਼ਿਆਦਾ ਹੈ ਕਿ ਲੋਕ ਇਸ ਨੂੰ ਹਮੇਸ਼ਾ ਲਈ ਅਪਣਾ ਲੈਣਾ ਚਾਹੁੰਦੇ ਹਨ। ਇਸ ਫਿਲਮ 'ਚ ਦੀਪਿਕਾ ਦਾ ਪ੍ਰਦਰਸ਼ਨ ਬਹੁਤ ਪਸੰਦ ਕੀਤਾ ਗਿਆ ਅਤੇ ਲੋਕ ਦੀਪਿਕਾ ਨੂੰ ਉਨ੍ਹਾਂ ਦੀ ਤਾਰੀਫ 'ਚ ਲੈਟਰ ਵੀ ਲਿਖ ਰਹੇ ਹਨ।
Birthday Special : ਇਨ੍ਹਾਂ ਮਸ਼ਹੂਰ ਡਾਇਲਾਗਸ ਨੂੰ ਅੱਜ ਤਕ ਨਹੀਂ ਭੁਲਾ ਸਕਿਆ ਕੋਈ (ਦੇਖੋ ਤਸਵੀਰਾਂ)
NEXT STORY